Helmet Cleaning Tips in Summer: ਜੇਕਰ ਤੁਸੀਂ ਗੰਦੇ ਅਤੇ ਪਸੀਨੇ ਨਾਲ ਭਰੇ ਹੈਲਮੇਟ ਤੋਂ ਦੁਖੀ ਹੋ, ਤਾਂ ਅਪਣਾਓ ਇਹ ਟਿਪਸ
Helmet Care Tips: ਦੋਪਹੀਆ ਵਾਹਨ ਸਵਾਰਾਂ ਦੀ ਸੁਰੱਖਿਆ ਲਈ ਹੈਲਮੇਟ ਬਹੁਤ ਜ਼ਰੂਰੀ ਹੈ। ਇਸ ਲਈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ, ਖਾਸ ਕਰਕੇ ਗਰਮੀਆਂ ਵਿੱਚ ਜਦੋਂ ਪਸੀਨਾ ਜ਼ਿਆਦਾ ਆਉਂਦਾ ਹੈ। ਇਸ ਦੇ ਲਈ ਅਸੀਂ ਇੱਥੇ ਕੁਝ ਆਸਾਨ ਟਿਪਸ ਦੇਣ ਜਾ ਰਹੇ ਹਾਂ। ਜਿਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਇਸ ਦੀ ਦੇਖਭਾਲ ਕਰ ਸਕਦੇ ਹੋ।
Download ABP Live App and Watch All Latest Videos
View In Appਹੈਲਮੇਟ ਨੂੰ ਸਾਫ਼ ਕਰਨ ਦੀ ਆਦਤ ਬਣਾਓ। ਖਾਸ ਤੌਰ 'ਤੇ ਜਦੋਂ ਵੀ ਤੁਸੀਂ ਲੰਬੀ ਦੂਰੀ ਤੋਂ ਬਾਅਦ ਆਉਂਦੇ ਹੋ, ਤਾਂ ਇਹ ਗੰਦਾ ਦਿਖਾਈ ਦੇਣ ਲੱਗਦਾ ਹੈ। ਇਸ ਲਈ ਇਸ ਨੂੰ ਤੁਰੰਤ ਸਾਫ਼ ਕਰੋ। ਇਸ ਦੇ ਲਈ ਹਲਕੇ ਸਾਬਣ ਵਾਲੇ ਕੋਸੇ ਪਾਣੀ ਨਾਲ ਤੁਸੀਂ ਇਸ ਨੂੰ ਅੰਦਰੋਂ ਅਤੇ ਬਾਹਰੋਂ ਸਾਫ਼ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਹਲਕੇ ਕੱਪੜੇ ਜਾਂ ਸਪੰਜ ਦੀ ਵਰਤੋਂ ਕਰ ਸਕਦੇ ਹੋ। ਪਰ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਾ ਕਰੋ, ਜੋ ਇਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸਦੇ ਲਈ ਕੁਝ ਸਪਰੇਅ ਵੀ ਬਜ਼ਾਰ ਵਿੱਚ ਉਪਲਬਧ ਹਨ, ਉਹਨਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਹੈਲਮੇਟ ਵਿੱਚ ਦਿੱਤੇ vent ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਤਾਂ ਜੋ ਇਸ ਵਿੱਚ ਕੋਈ ਧੂੜ, ਮਿੱਟੀ ਜਾਂ ਕੀੜੇ ਆਦਿ ਨਾ ਫਸੇ। ਇਸ ਦੇ ਲਈ ਤੁਸੀਂ ਸਾਫਟ ਬਰੱਸ਼ ਜਾਂ ਕੰਪਰੈੱਸਡ ਏਅਰ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਸਾਫ਼-ਸਫ਼ਾਈ ਕਾਰਨ ਰਾਈਡਿੰਗ ਦੌਰਾਨ ਹਵਾ ਦਾ ਵਹਾਅ ਠੀਕ ਰਹਿੰਦਾ ਹੈ।
ਗਰਮੀਆਂ ਵਿੱਚ ਸਵਾਰੀ ਕਰਦੇ ਸਮੇਂ ਹੈਲਮੇਟ ਦੇ ਅੰਦਰ ਪਸੀਨਾ ਆਉਣਾ ਆਮ ਗੱਲ ਹੈ। ਇਸ ਤੋਂ ਬਚਣ ਲਈ ਹੈਲਮੇਟ ਪਾਉਣ ਤੋਂ ਪਹਿਲਾਂ ਸਿਰ 'ਤੇ ਰੁਮਾਲ ਬੰਨ੍ਹ ਲਓ। ਕੁਝ ਹੈਲਮੇਟ ਰਿਮੂਵਲ ਵਾਲੇ ਹੁੰਦੇ ਨੇ, ਜੇਕਰ ਤੁਹਾਡੇ ਕੋਲ ਵੀ ਅਜਿਹਾ ਹੈਲਮੇਟ ਹੈ ਤਾਂ ਉਸ ਨੂੰ ਖੋਲ੍ਹ ਕੇ ਧੋ ਲਓ।
ਕਈ ਵਾਰ ਦੋਪਹੀਆ ਵਾਹਨ ਸਵਾਰ ਆਪਣੇ ਹੈਲਮੇਟ ਨੂੰ ਬਾਈਕ 'ਤੇ ਹੀ ਟੰਗ ਕੇ ਛੱਡ ਦਿੰਦੇ ਹਨ ਅਤੇ ਇਹ ਧੁੱਪ 'ਚ ਹੀ ਰਹਿੰਦਾ ਹੈ। ਸਿੱਧੀ ਧੁੱਪ ਅਤੇ ਭਾਰੀ ਤਾਪਮਾਨ ਦੁਆਰਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਬਚਣਾ ਚਾਹੀਦਾ ਹੈ।
ਜੇਕਰ ਤੁਹਾਡੇ ਹੈਲਮੇਟ ਵਿੱਚੋਂ ਬਦਬੂ ਆਉਣ ਲੱਗਦੀ ਹੈ, ਤਾਂ ਤੁਸੀਂ ਡੀਓਡੋਰਾਈਜ਼ਰ ਜਾਂ ਬੇਕਿੰਗ ਸੋਡਾ ਵਰਗੀ ਕੋਈ ਚੀਜ਼ ਵਰਤ ਸਕਦੇ ਹੋ, ਜੋ ਮਹਿਕ ਨੂੰ ਸੋਖ ਲੈਂਦਾ ਹੈ।