ਇਦਾਂ ਪਤਾ ਲੱਗਦਾ ਹੈ ਕਿ ਖਰਬੂਜਾ ਸ਼ੱਕਰ ਦੀ ਤਰ੍ਹਾਂ ਮਿੱਠਾ ਜਾਂ ਨਹੀਂ...ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਖਰਬੂਜੇ ਨੂੰ ਹੇਠਾਂ ਤੋਂ ਦੇਖੋ, ਜੇਕਰ ਇਸ ਦਾ ਰੰਗ ਹੇਠਾਂ ਤੋਂ ਗੂੜ੍ਹਾ ਹੈ ਤਾਂ ਖਰਬੂਜਾ ਮਿੱਠਾ ਅਤੇ ਕੁਦਰਤੀ ਤੌਰ 'ਤੇ ਪੱਕਾ ਹੋਵੇਗਾ।
Download ABP Live App and Watch All Latest Videos
View In Appਜੇਕਰ ਖਰਬੂਜੇ ਦਾ ਉੱਪਰਲਾ ਹਿੱਸਾ ਪੀਲਾ ਹੈ ਅਤੇ ਉਸ 'ਤੇ ਹਰੇ ਰੰਗ ਦੀਆਂ ਧਾਰੀਆਂ ਦਿਖਾਈ ਦੇਣਗੀਆਂ ਤਾਂ ਖਰਬੂਜਾ ਸੁਆਦ 'ਚ ਮਿੱਠਾ ਹੋਵੇਗਾ।
ਜੇਕਰ ਖਰਬੂਜੇ ਦਾ ਹੇਠਲਾ ਹਿੱਸਾ ਨਾਰਮਲ ਹੈ ਤਾਂ ਇਸ ਨੂੰ ਬਿਲਕੁਲ ਨਾ ਖਰੀਦੋ। ਅਜਿਹੇ ਖਰਬੂਜੇ ਅੰਦਰੋਂ ਮਿੱਠੇ ਅਤੇ ਪੱਕੇ ਤਾਂ ਹੋ ਸਕਦੇ ਹਨ ਪਰ, ਉਹ ਕੈਮਿਕਲ ਦੀ ਵਰਤੋਂ ਕਰਕੇ ਪਕਾਏ ਜਾਂਦੇ ਹਨ।
ਜ਼ਿਆਦਾ ਭਾਰ ਵਾਲੇ ਖਰਬੂਜੇ ਦੇ ਅੰਦਰ ਜ਼ਿਆਦਾ ਬੀਜ ਹੁੰਦੇ ਹਨ ਅਤੇ ਇਹ ਘੱਟ ਪੱਕੇ ਹੁੰਦੇ ਹਨ। ਇਸ ਸਥਿਤੀ ਵਿੱਚ, ਹਮੇਸ਼ਾਂ ਸਿਰਫ ਘੱਟ ਵਜ਼ਨ ਵਾਲੇ ਖਰਬੂਜੇ ਖਰੀਦੋ।
ਹਮੇਸ਼ਾ ਧਿਆਨ ਰੱਖੋ ਕਿ ਜੇਕਰ ਖਰਬੂਜੇ ਦਾ ਰੰਗ ਹੇਠਾਂ ਤੋਂ ਗੂੜ੍ਹਾ ਹੈ ਤਾਂ ਇਹ ਕੁਦਰਤੀ ਤੌਰ 'ਤੇ ਪੱਕਾ ਅਤੇ ਮਿੱਠਾ ਹੋਵੇਗਾ। ਪਰ ਜੇ ਇਹ ਉੱਪਰੋਂ ਹਰਾ ਹੈ, ਤਾਂ ਇਹ ਸੁਆਦ ਵਿਚ ਫਿੱਕਾ ਹੋਵੇਗਾ।
ਖਰਬੂਜੇ ਦੀ ਤੇਜ਼ ਗੰਧ ਇਹ ਵੀ ਦਰਸਾਉਂਦੀ ਹੈ ਕਿ ਖਰਬੂਜਾ ਅੰਦਰੋਂ ਮਿੱਠਾ ਹੈ। ਪਿਲਪਿਲਾ ਜਾਂ ਜ਼ਿਆਦਾ ਪਕਿਆ ਹੋਇਆ ਖਰਬੂਜਾ ਨਾ ਖਰੀਦੋ। ਅਜਿਹਾ ਖਰਬੂਜਾ ਅੰਦਰੋਂ ਸੜਿਆ ਹੋ ਸਕਦਾ ਹੈ। ਇਸ ਦੇ ਲਈ ਖਰਬੂਜੇ ਨੂੰ ਦਬਾ ਕੇ ਦੇਖੋ।