Manali Leh Pass: ਮਨਾਲੀ-ਲੇਹ ਸੜਕ 'ਤੇ ਛੋਟੇ ਵਾਹਨਾਂ ਦੀ ਆਵਾਜਾਈ ਸ਼ੁਰੂ, ਦੁਪਹਿਰ ਇੱਕ ਵਜੇ ਤੱਕ ਹਰ ਰੋਜ਼ ਜਾ ਸਕਣਗੇ ਵਾਹਨ
ਮਨਾਲੀ-ਲੇਹ ਸੜਕ ਬਰਾਲਾਚਾ ਪਾਸ ਤੋਂ ਰੋਜ਼ਾਨਾ ਦੁਪਹਿਰ 1 ਵਜੇ ਤੱਕ ਛੋਟੇ ਵਾਹਨਾਂ ਲਈ ਖੁੱਲ੍ਹੀ ਰਹੇਗੀ। ਪ੍ਰਸ਼ਾਸਨ ਨੇ ਰਸਤੇ ਦਾ ਮੁਆਇਨਾ ਕੀਤਾ, ਜੋ ਸਫਲ ਰਿਹਾ ਤੇ ਇਸ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਵਾਇਆ ਸ਼ਿੰਕੁਲਾ ਰੂਟ ਪਹਿਲਾਂ ਹੀ ਖੋਲ੍ਹਿਆ ਜਾ ਚੁੱਕਾ ਹੈ। ਜ਼ਿਲ੍ਹਾ ਕੁਲੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਛੋਟੇ ਵਾਹਨਾਂ ਦੀ ਆਵਾਜਾਈ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ। ਹੁਣ ਲੋਕ ਛੋਟੇ ਵਾਹਨਾਂ ਰਾਹੀਂ ਬੜੈਲਾ ਪਾਸੋਂ ਜਾ ਸਕਦੇ ਹਨ।
ਫਿਲਹਾਲ ਟਰੱਕਾਂ ਤੇ ਦੋ ਪਹੀਆ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ। ਰੂਟ 'ਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੇ ਕੁਝ ਦਿਨਾਂ 'ਚ ਟਰੱਕਾਂ ਤੇ ਦੋ ਪਹੀਆ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਤੈਅ ਥਾਵਾਂ 'ਤੇ ਹੀ ਪਾਰਕ ਕਰਨ।
ਇਸ ਦੇ ਨਾਲ ਹੀ ਪੁਲਿਸ ਵਿਭਾਗ ਨੂੰ ਪਾਰਕਿੰਗ ਤੇ ਟ੍ਰੈਫਿਕ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ ਗਏ।
ਫਿਲਹਾਲ ਟਰੱਕਾਂ ਤੇ ਦੋ ਪਹੀਆ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।
ਰੂਟ 'ਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੇ ਕੁਝ ਦਿਨਾਂ 'ਚ ਟਰੱਕਾਂ ਤੇ ਦੋ ਪਹੀਆ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ।