ਜੇਕਰ ਤੁਸੀਂ ਵੀ ਪੰਜਾਬ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਨ੍ਹਾਂ ਖਾਸ ਥਾਵਾਂ 'ਤੇ ਜਾਣਾ ਨਾ ਭੁੱਲੋ।
ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਮਸ਼ਹੂਰ ਸ਼ਹਿਰ ਹੈ, ਜਿੱਥੋਂ ਦਾ ਹਰਿਮੰਦਰ ਸਾਹਿਬ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਹਰਿਮੰਦਰ ਸਾਹਿਬ ਦੀ ਸ਼ਾਂਤੀ ਅਤੇ ਸੁੰਦਰਤਾ ਮਨ ਨੂੰ ਮੋਹ ਲੈਂਦੀ ਹੈ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਵੀ ਦੇਖਣਯੋਗ ਸਥਾਨ ਹਨ।
Download ABP Live App and Watch All Latest Videos
View In Appਪਟਿਆਲਾ: ਪਟਿਆਲਾ ਆਪਣੇ ਸ਼ਾਹੀ ਸੱਭਿਆਚਾਰ ਅਤੇ ਵਿਰਾਸਤ ਲਈ ਜਾਣਿਆ ਜਾਂਦਾ ਹੈ। ਇੱਥੇ ਕਿਲਾ ਮੁਬਾਰਕ, ਸ਼ੀਸ਼ ਮਹਿਲ ਅਤੇ ਮੋਤੀ ਬਾਗ ਪੈਲੇਸ ਦੇਖਣ ਯੋਗ ਹਨ। ਪਟਿਆਲੇ ਦੇ ਪੱਗ ਬੰਨ੍ਹਣ ਦਾ ਤਰੀਕਾ ਅਤੇ ਇੱਥੋਂ ਦੇ ਖਾਣੇ ਦਾ ਸਵਾਦ ਵੀ ਖਾਸ ਹੈ।
ਚੰਡੀਗੜ੍ਹ: ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਇੱਥੋਂ ਦਾ ਰੌਕ ਗਾਰਡਨ ਅਤੇ ਸੁਖਨਾ ਝੀਲ ਬਹੁਤ ਮਸ਼ਹੂਰ ਹੈ। ਚੰਡੀਗੜ੍ਹ ਦਾ ਰੋਜ਼ ਗਾਰਡਨ ਵੀ ਦੇਖਣਯੋਗ ਹੈ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜਦੇ ਹਨ।
ਲੁਧਿਆਣਾ: ਲੁਧਿਆਣਾ ਪੰਜਾਬ ਦਾ ਇੱਕ ਹੋਰ ਪ੍ਰਮੁੱਖ ਸ਼ਹਿਰ ਹੈ ਜੋ ਕਿ ਆਪਣੇ ਉਦਯੋਗਿਕ ਸ਼ਹਿਰ ਵਜੋਂ ਮਸ਼ਹੂਰ ਹੈ। ਇੱਥੋਂ ਦਾ ਪੁਰਾਣਾ ਕਿਲ੍ਹਾ ਅਤੇ ਲੋਧੀ ਕਿਲ੍ਹਾ ਦੇਖਣ ਯੋਗ ਹੈ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅਜਾਇਬ ਘਰ ਵੀ ਬਹੁਤ ਮਸ਼ਹੂਰ ਹੈ।
ਜਲੰਧਰ : ਜਲੰਧਰ ਇਕ ਪੁਰਾਣਾ ਸ਼ਹਿਰ ਹੈ ਜਿੱਥੇ ਦੇਵੀ ਤਾਲਾਬ ਮੰਦਰ ਅਤੇ ਵੰਡਰਲੈਂਡ ਥੀਮ ਪਾਰਕ ਬਹੁਤ ਮਸ਼ਹੂਰ ਹਨ। ਇਹ ਸ਼ਹਿਰ ਖੇਡਾਂ ਦੇ ਸਮਾਨ ਲਈ ਵੀ ਜਾਣਿਆ ਜਾਂਦਾ ਹੈ।