Branded clothes: ਕੀ ਤੁਹਾਨੂੰ ਵੀ ਬ੍ਰਾਂਡੇਡ ਕੱਪੜਿਆਂ ਦੀ ਪਛਾਣ ਕਰਨੀ ਹੁੰਦੀ ਔਖੀ? ਜਾਣੋ ਸੌਖਾ ਤਰੀਕਾ
ਬ੍ਰਾਂਡੇਡ ਕੱਪੜੇ ਹਰ ਜਗ੍ਹਾ ਨਹੀਂ ਮਿਲਦੇ ਇਹ ਸਿਰਫ ਚੁਣੇ ਹੋਏ ਸ਼ੋਅਰੂਮ ਜਾਂ ਵਿਸ਼ੇਸ਼ ਸ਼ੋਅਰੂਮ ਵਿੱਚ ਉਪਲਬਧ ਹੁੰਦੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਬ੍ਰਾਂਡ ਦੇ ਕੱਪੜੇ ਖਰੀਦ ਰਹੇ ਹੋ, ਜਾਂ ਨਹੀਂ।
Download ABP Live App and Watch All Latest Videos
View In Appਬ੍ਰਾਂਡੇਡ ਕੱਪੜਿਆਂ 'ਤੇ ਲੇਬਲ ਜ਼ਰੂਰ ਹੁੰਦਾ ਹੈ ਅਤੇ ਲੇਬਲ ਹਮੇਸ਼ਾ ਅੰਦਰ ਵੱਲ ਲੱਗਿਆ ਹੁੰਦਾ ਹੈ ਅਤੇ ਨਕਲੀ ਕੱਪੜਿਆਂ 'ਤੇ ਲੇਬਲ ਬਾਹਰਲੇ ਪਾਸੇ ਲੱਗਿਆ ਹੁੰਦਾ ਹੈ।
ਬ੍ਰਾਂਡੇਡ ਬੈਗ, ਜੁੱਤੇ ਜਾਂ ਕੋਈ ਹੋਰ ਵਸਤੂ ਲੈਣ ਵੇਲੇ ਉਨ੍ਹਾਂ ਦੀ ਫਿਨਿਸ਼ਿੰਗ ਨੂੰ ਧਿਆਨ ਨਾਲ ਦੇਖੋ। ਬ੍ਰਾਂਡ ਵਾਲੀਆਂ ਚੀਜ਼ਾਂ ਕੁਆਲਿਟੀ ਫਿਨਿਸ਼ਿੰਗ ਵਾਲੀਆਂ ਹੁੰਦੀਆਂ ਹਨ। ਨਕਲੀ ਸਮਾਨ ਵਿੱਚ ਕੁਆਲਿਟੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ।
ਬ੍ਰਾਂਡੇਡ ਕੱਪੜਿਆਂ ਦੀ ਸਿਲਾਈ ਦੇ ਮਾਮਲੇ ਵਿੱਚ ਵੀ ਆਪਣੀ ਇੱਕ ਵਿਸ਼ੇਸ਼ਤਾ ਹੈ। ਟਾਂਕੇ ਦੇ ਖੁੱਲ੍ਹਣ ਜਾਂ ਖਰਾਬ ਹੋਣ ਦਾ ਕੋਈ ਡਰ ਨਹੀਂ ਹੁੰਦਾ ਹੈ। ਨਕਲੀ ਕੱਪੜਿਆਂ ਦੀ ਸਿਲਾਈ ਬਹੁਤ ਮਾੜੀ ਹੁੰਦੀ ਹੈ ਅਤੇ ਕਿਸੇ ਵੀ ਸਮੇਂ ਧੋਖਾ ਦੇ ਸਕਦੀ ਹੈ।
ਬ੍ਰਾਂਡੇਡ ਕੱਪੜਿਆਂ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਅਨਫਿਟ ਨਹੀਂ ਹੁੰਦੇ ਹਨ, ਇਨ੍ਹਾਂ ਦੀ ਫਿਟਿੰਗ ਲਗਭਗ ਪੂਰੀ ਤਰ੍ਹਾਂ ਪਰਫੈਕਟ ਹੁੰਦੀ ਹੈ। ਇੱਥੇ ਸਿਰਫ਼ ਕੁਝ ਹੀ ਸਾਈਜ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਫਿਟਿੰਗ ਕਰਵਾਉਣ ਦੀ ਲੋੜ ਪੈਂਦੀ ਹੈ। ਤੁਹਾਨੂੰ ਉਨ੍ਹਾਂ ਨੂੰ ਟ੍ਰਾਈ ਕਰਨ ‘ਤੇ ਪਤਾ ਲੱਗ ਜਾਵੇਗਾ।
ਕੋਈ ਵੀ ਬ੍ਰਾਂਡੇਡ ਕੱਪੜੇ ਖਰੀਦਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਇਹ ਕੱਪੜੇ ਕਿੱਥੋਂ ਖਰੀਦ ਰਹੇ ਹੋ। ਦਰਅਸਲ, ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਹਨ ਜਿਨ੍ਹਾਂ ਦੇ ਕੱਪੜੇ ਹਰ ਦੁਕਾਨ 'ਤੇ ਉਪਲਬਧ ਨਹੀਂ ਹੁੰਦੇ ਹਨ, ਜਦੋਂ ਕਿ ਇਹ ਸਿਰਫ ਉਨ੍ਹਾਂ ਦੇ ਅਧਿਕਾਰਤ ਸਟੋਰਾਂ 'ਤੇ ਉਪਲਬਧ ਹੁੰਦੇ ਹਨ।
ਕਈ ਵਾਰ ਲੋਕ ਭਾਰੀ ਡਿਸਕਾਊਂਟ ਦਾ ਹਵਾਲਾ ਦੇ ਕੇ ਬ੍ਰਾਂਡੇਡ ਕੱਪੜਿਆਂ ਦੀ ਬਜਾਏ ਹੋਰ ਕੱਪੜੇ ਸਸਤੇ ਵਿੱਚ ਵੇਚ ਦਿੰਦੇ ਹਨ। ਪਰ Louis Vuitton, Gucci ਵਰਗੇ ਬ੍ਰਾਂਡ ਕਦੇ ਵੀ 20 ਤੋਂ 30 ਪ੍ਰਤੀਸ਼ਤ ਤੋਂ ਵੱਧ ਛੋਟ ਨਹੀਂ ਦਿੰਦੇ ਹਨ। ਇਸ ਲਈ ਜੇਕਰ ਕੋਈ ਅੰਤਰਰਾਸ਼ਟਰੀ ਬ੍ਰਾਂਡਸ 'ਤੇ ਭਾਰੀ ਡਿਸਕਾਊਂਟ ਦੇ ਕੇ ਕੱਪੜੇ ਵੇਚ ਰਿਹਾ ਹੈ ਤਾਂ ਉਹ ਕੱਪੜਾ ਸ਼ਾਇਦ ਹੀ ਬ੍ਰਾਂਡ ਹੋ ਸਕਦਾ ਹੈ।