White Hair Problems : ਜਾਣੋ ਸਮੇਂ ਤੋਂ ਪਹਿਲਾਂ ਕਿਉਂ ਸਫੈਦ ਹੋ ਜਾਂਦੈ ਨੇ ਵਾਲ ਤੇ ਕਿਵੇਂ ਕਰ ਸਕਦੇ ਹਾਂ ਇਸਤੋਂ ਬਚਾਅ
ਔਰਤਾਂ ਜਾਂ ਮਰਦ ਸਭ ਨੂੰ ਆਪਣੇ ਵਾਲ ਬਹੁਤ ਪਸੰਦ ਹੁੰਦੇ ਹਨ ਕਿਉਂਕਿ ਇਹ ਵਾਲ ਸਾਡੀ ਸ਼ਖ਼ਸੀਅਤ ਦਾ ਅਜਿਹਾ ਹਿੱਸਾ ਹਨ ਜੋ ਸਾਨੂੰ ਸੁੰਦਰ ਜਾਂ ਸਮਾਰਟ ਦਿਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Download ABP Live App and Watch All Latest Videos
View In Appਵੈਸੇ ਤਾਂ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਅਸੀਂ ਸਾਰੇ ਹੀ ਕਰਦੇ ਹਾਂ।
ਜਿਵੇਂ ਕਿ ਵਾਲ ਝੜਨਾ, ਸਪਲਿਟ ਐਂਡ, ਡੈਂਡਰਫ ਅਤੇ ਹੋਰ ਵੀ ਕਈ ਸਮੱਸਿਆਵਾਂ ਪਰ ਇਨ੍ਹਾਂ 'ਚੋਂ ਇਕ ਸਮੱਸਿਆ ਹੈ ਵਾਲਾਂ ਦਾ ਸਫੈਦ ਹੋਣਾ।
ਜੀ ਹਾਂ, ਪਹਿਲੇ ਸਮਿਆਂ 'ਚ ਜਦੋਂ ਲੋਕਾਂ ਦੀ ਉਮਰ 30 ਜਾਂ 40 ਤੋਂ ਪਾਰ ਹੋ ਜਾਂਦੀ ਸੀ ਤਾਂ ਵਾਲ ਕਿਤੇ ਨਾ ਕਿਤੇ ਸਫੇਦ ਹੋਣ ਲੱਗਦੇ ਸਨ, ਪਰ ਹੁਣ ਤੁਸੀਂ ਨੌਜਵਾਨਾਂ ਅਤੇ ਟੀਨਏਜ 'ਚ ਵੀ ਸਫੇਦ ਵਾਲਾਂ ਦੀ ਸਮੱਸਿਆ ਦੇਖ ਸਕਦੇ ਹੋ
ਬਜ਼ਾਰ 'ਚ ਡਾਈ, ਕਲਰ, ਮਹਿੰਦੀ ਮਿਲ ਜਾਂਦੀ ਹੈ ਪਰ ਕਈ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਕੀ ਸਫੇਦ ਵਾਲਾਂ ਨੂੰ ਫਿਰ ਤੋਂ ਕਾਲਾ ਕੀਤਾ ਜਾ ਸਕਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਮਾਹਿਰ ਕੀ ਕਹਿੰਦੇ ਹਨ।
ਮਾਹਿਰਾਂ ਅਨੁਸਾਰ, ਇਹ ਸੋਚਣ ਤੋਂ ਪਹਿਲਾਂ ਕਿ ਕੀ ਸਫ਼ੈਦ ਵਾਲ ਹਮੇਸ਼ਾ ਲਈ ਕਾਲੇ ਹੋ ਸਕਦੇ ਹਨ ਜਾਂ ਨਹੀਂ, ਸਾਨੂੰ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ। ਆਮ ਤੌਰ 'ਤੇ ਲੋਕ ਪੋਸ਼ਣ ਦੀ ਕਮੀ ਜਾਂ ਗਲਤ ਖਾਣ-ਪੀਣ ਕਾਰਨ ਅਜਿਹੀਆਂ ਸਮੱਸਿਆਵਾਂ ਤੋਂ ਗੁਜ਼ਰਦੇ ਹਨ।
ਇਸ ਤੋਂ ਇਲਾਵਾ ਕੁਝ ਲੋਕਾਂ ਦਾ ਜੈਨੇਟਿਕ ਕਾਰਨ ਹੁੰਦਾ ਹੈ ਪਰ ਵਧਦੀ ਉਮਰ ਦੇ ਨਾਲ ਇਹ ਸਮੱਸਿਆ ਬਹੁਤ ਆਮ ਹੋ ਜਾਂਦੀ ਹੈ।
ਇਹ ਬੁਢਾਪੇ ਦਾ ਕਾਰਨ ਹੈ ਜੋ ਇੱਕ ਨਾ ਇੱਕ ਦਿਨ ਹਰ ਕਿਸੇ ਨੂੰ ਹੋਣਾ ਹੀ ਹੈ, ਇਸ ਲਈ ਬੁਢਾਪੇ ਦੇ ਕਾਰਨ ਸਲੇਟੀ ਵਾਲਾਂ ਨੂੰ ਕਾਲੇ ਕਰਨ ਦੀ ਕੋਈ ਗੱਲ ਨਹੀਂ ਹੈ, ਹਾਲਾਂਕਿ ਜੇਕਰ ਤੁਸੀਂ ਸਹੀ ਜੀਵਨ ਸ਼ੈਲੀ ਨੂੰ ਅਪਣਾਉਂਦੇ ਹੋ ਤਾਂ ਇਸ ਨਾਲ ਸਲੇਟੀ ਵਾਲਾਂ ਨੂੰ ਦੇਰੀ ਹੋ ਸਕਦੀ ਹੈ।
ਹੋਰ ਸਥਿਤੀਆਂ ਵਿੱਚ ਸਫ਼ੈਦ ਵਾਲ ਕਾਲੇ ਕੀਤੇ ਜਾ ਸਕਦੇ ਹਨ। ਇਸ ਵਿੱਚ ਥੋੜ੍ਹਾ ਸਮਾਂ ਲੱਗੇਗਾ ਪਰ ਤੁਹਾਨੂੰ ਨਤੀਜੇ ਜ਼ਰੂਰ ਮਿਲਣਗੇ।
ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹਾਡੇ ਵਾਲ ਸਫੈਦ ਕਿਉਂ ਹੋ ਰਹੇ ਹਨ ਕੀ ਇਹ ਕੋਈ ਡਾਕਟਰੀ ਸਥਿਤੀ ਹੈ ਜੇਕਰ ਅਜਿਹਾ ਹੈ ਤਾਂ ਡਾਕਟਰ ਇਸਦਾ ਇਲਾਜ ਕਰੇਗਾ ਜੇਕਰ ਡਾਕਟਰ ਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਕੋਈ ਪੋਸ਼ਣ ਦੀ ਕਮੀ ਹੈ ਤਾਂ ਉਹ ਤੁਹਾਨੂੰ ਇਸਦੇ ਲਈ ਸਹੀ ਖੁਰਾਕ ਯੋਜਨਾ ਦੱਸੇਗਾ।
ਨਾਰੀਅਲ ਦੇ ਤੇਲ ਅਤੇ ਆਂਵਲੇ ਦੀ ਵਰਤੋਂ ਨਾਲ ਤੁਹਾਡੇ ਵਾਲ ਕਾਲੇ ਹੋ ਸਕਦੇ ਹਨ। ਆਂਵਲੇ ਵਿੱਚ ਕੋਲੇਜਨ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਹ ਵਾਲਾਂ ਦੇ ਵਾਧੇ ਲਈ ਜ਼ਰੂਰੀ ਹੈ ਅਤੇ ਇਸ ਨਾਲ ਵਾਲ ਕਾਲੇ ਹੁੰਦੇ ਹਨ।
ਕੈਸਟਰ ਅਤੇ ਜੈਤੂਨ ਦਾ ਤੇਲ ਵਾਲਾਂ ਨੂੰ ਕਾਲੇ ਕਰਨ ਲਈ ਵੀ ਮਦਦਗਾਰ ਹੈ, ਇਸ ਦੇ ਲਈ ਤੁਹਾਨੂੰ ਸਰ੍ਹੋਂ ਦੇ ਤੇਲ ਨਾਲ ਇਸ ਦੀ ਵਰਤੋਂ ਕਰਨੀ ਪਵੇਗੀ। ਕੈਸਟਰ ਆਇਲ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਵਾਲਾਂ ਨੂੰ ਟੁੱਟਣ ਤੋਂ ਰੋਕਦੀ ਹੈ।
ਆਯੁਰਵੇਦ ਦੇ ਅਨੁਸਾਰ ਸਰ੍ਹੋਂ ਦੇ ਤੇਲ ਵਿੱਚ ਮਹਿੰਦੀ ਦੇ ਪੱਤੇ ਪਕਾ ਕੇ ਇਸ ਦਾ ਮਿਸ਼ਰਣ ਲਗਾਉਣ ਨਾਲ ਵੀ ਵਾਲ ਕਾਲੇ ਹੋ ਜਾਂਦੇ ਹਨ।
ਵਾਲਾਂ ਨੂੰ ਸਫੈਦ ਹੋਣ ਤੋਂ ਬਚਾਉਣ ਲਈ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਵਾਲਾਂ ਵਿੱਚ ਤੇਲ ਲਗਾ ਕੇ ਚੰਪੀ ਕਰੋ। ਰਸਾਇਣਕ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਚੋ।
ਬਾਹਰਲੇ ਕੈਮੀਕਲਜ਼ ਦੀ ਵਰਤੋਂ ਕੀਤੇ ਬਿਨਾਂ ਪੌਸ਼ਟਿਕ ਖਾਣ-ਪੀਣ ਨਾਲ ਅਸੀਂ ਆਪਣੇ ਵਾਲਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਸਕਦੇ ਹਾਂ। ਇਸ ਲ਼ਈ ਆਪਣੀ ਡਾਈਟ ਦਾ ਖ਼ਿਆਲ ਰੱਖੋ।