Pineapple Tingling Sensation: ਜੀ ਹਾਂ...ਜੇਕਰ ਅਨਾਨਾਸ ਨੂੰ 1 ਮਿੰਟ ਵੀ ਮੂੰਹ 'ਚ ਰੱਖਿਆ ਤਾਂ ਗੜਬੜ ਹੋ ਜਾਵੇਗੀ! ਫਿਰ ਕਿਦਾਂ ਖਾਣਾ ਚਾਹੀਦਾ?
ਅਨਾਨਾਸ ਖਾਣ ਦੇ ਇੱਕ ਨਹੀਂ ਬਲਕਿ ਕਈ ਫਾਇਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਪਾਵਰ ਵਧਦੀ ਹੈ ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਇਹ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ।
Download ABP Live App and Watch All Latest Videos
View In Appਪਰ ਇਸ ਨੂੰ ਖਾਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਅਨਾਨਾਸ ਖਾਣ ਤੋਂ ਬਾਅਦ ਤੁਹਾਡੀ ਜੀਭ 'ਚ ਅਜੀਬ ਝਰਨਾਹਟ ਸ਼ੁਰੂ ਹੋ ਜਾਵੇਗੀ।
ਅਜਿਹਾ ਅਨਾਨਾਸ ਵਿੱਚ ਮੌਜੂਦ ਬ੍ਰੋਮੇਲੈਨ ਐਨਜ਼ਾਈਮ ਕਰਕੇ ਹੁੰਦਾ ਹੈ। ਇਹ ਐਨਜ਼ਾਈਮ ਅਨਾਨਾਸ ਦੇ ਗੁੱਦੇ ਵਿੱਚ ਮੌਜੂਦ ਹੁੰਦਾ ਹੈ।
ਜਦੋਂ ਇਹ ਐਨਜ਼ਾਈਮ ਪੇਟ ਦੇ ਅੰਦਰ ਜਾਂਦਾ ਹੈ, ਤਾਂ ਇਹ ਪ੍ਰੋਟੀਨ ਵਿੱਚ ਟੁੱਟ ਜਾਂਦਾ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹਨ।
ਬ੍ਰੋਮੇਲੈਨ ਸਰੀਰ ਵਿੱਚ ਸੋਜ ਨੂੰ ਘੱਟ ਕਰਦਾ ਹੈ। ਇਹ ਸਾਈਨਿਸਾਈਟਸ, ਮਾਸਪੇਸ਼ੀਆਂ ਦੇ ਦਰਦ, ਪਾਚਨ ਸੰਬੰਧੀ ਸਮੱਸਿਆਵਾਂ ਅਤੇ ਪੁਰਾਣੇ ਜ਼ਖ਼ਮਾਂ ਵਿੱਚ ਬਹੁਤ ਮਦਦ ਕਰਦਾ ਹੈ।
ਬਿਨਾਂ ਝਰਨਾਹਟ ਤੋਂ ਅਨਾਨਾਸ ਖਾਣ ਲਈ, ਤੁਹਾਨੂੰ ਬ੍ਰੋਮੇਲੈਨ ਐਨਜ਼ਾਈਮ ਨੂੰ ਅਯੋਗ ਕਰਨਾ ਹੋਵੇਗਾ। ਇਸ ਦੇ ਲਈ ਅਨਾਨਾਸ ਖਾਣ ਤੋਂ ਪਹਿਲਾਂ ਇਸ ਨੂੰ ਕੱਟਕੇ ਨਮਕ ਅਤੇ ਪਾਣੀ 'ਚ ਭਿਓ ਲਓ।