ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ, ਜੰਮਣ ਲੱਗੇ ਨਦੀ ਨਾਲੇ
ਹਿਮਾਚਲ ਦੇ ਸਪਿਤੀ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਪਿਤੀ, ਕੀਲੋਂਗ ਵਰਗੀਆਂ ਥਾਵਾਂ 'ਤੇ ਤਾਪਮਾਨ ਮਨਫ਼ੀ ਡਿਗਰੀ ਤੱਕ ਪਹੁੰਚ ਗਿਆ ਹੈ।
Download ABP Live App and Watch All Latest Videos
View In Appਤਾਪਮਾਨ ਵਿੱਚ ਗਿਰਾਵਟ ਕਾਰਨ ਸਪਿਤੀ ਘਾਟੀ ਦੇ ਲੋਸਰ ਗ੍ਰਾਮ ਪੰਚਾਇਤ ਦੇ ਪਿੰਡ ਕਯਾਤੋ ਵਿੱਚ ਇੱਕ ਨਾਲਾ ਜੰਮ ਗਿਆ ਹੈ। ਜਿੱਥੇ ਲੋਕਾਂ ਨੂੰ ਜੰਮੇ ਪਾਣੀ ਨੂੰ ਪਿਘਲਾ ਕੇ ਜ਼ਰੂਰੀ ਕੰਮ ਕਰਨੇ ਪੈਂਦੇ ਹਨ।
ਹਾਲਾਂਕਿ ਹਿਮਾਚਲ ਪ੍ਰਦੇਸ਼ 'ਚ ਫਿਲਹਾਲ ਮੌਸਮ ਸਾਫ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਮੁਤਾਬਕ 1 ਦਸੰਬਰ ਤੋਂ ਸੂਬੇ ਵਿੱਚ ਮੌਸਮ ਵਿੱਚ ਤਬਦੀਲੀ ਆਵੇਗੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇੱਕ-ਦੋ ਥਾਵਾਂ ’ਤੇ ਮੀਂਹ ਤੇ ਉੱਚੇ ਇਲਾਕਿਆਂ ਵਿੱਚ ਕੁਝ ਥਾਵਾਂ ’ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ 2 ਦਸੰਬਰ ਨੂੰ ਸੂਬੇ ਦੇ ਕੁਝ ਸਥਾਨਾਂ 'ਤੇ ਮੀਂਹ ਤੇ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਸਪਿਤੀ ਘਾਟੀ ਦੇ ਲੋਸਰ ਗ੍ਰਾਮ ਪੰਚਾਇਤ ਦੇ ਪਿੰਡ ਕਯਾਤੋ 'ਚ ਡਰੇਨ ਜੰਮ ਗਈ।
ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ, ਜੰਮਣ ਲੱਗੇ ਨਦੀ ਨਾਲੇ