ਕਿਸਾਨਾਂ ਨੂੰ ਘੱਗਰ ਡਰਾਉਣ ਲੱਗਾ, ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ
ਸੰਗਰੂਰ ਦੇ ਮੂਨਕ ਖੇਤਰ ਵਿੱਚ ਘੱਗਰ ਨਦੀ ਵਿੱਚ ਤੇਜ਼ੀ ਨਾਲ ਵਧ ਰਹੇ ਪਾਣੀ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਘੱਗਰ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੀ ਗੱਲ ਕਹਿ ਰਹੇ ਸੀ ਪਰ ਜਿਵੇਂ ਹੀ ਪਾਣੀ ਦਾ ਪੱਧਰ 742.7 ਫੁੱਟ 'ਤੇ ਅੱਪੜਿਆ ਤਾਂ ਘੱਗਰ ਦੇ ਕੰਢੇ ਖਿਸਕਣ ਲੱਗੇ।
Download ABP Live App and Watch All Latest Videos
View In Appਰਾਤ ਦੇ ਸਮੇਂ ਕਿਸਾਨ ਤੇ ਪ੍ਰਸ਼ਾਸਨ ਘੱਗਰ ਦੇ ਕਿਨਾਰਿਆਂ 'ਤੇ ਲਾਈਟਾਂ ਲਾ ਕੇ ਪਹਿਰਾ ਦੇ ਰਹੇ ਹਨ ਤਾਂ ਜੋ ਪਾਣੀ ਵਧਣ ਤੇ ਖ਼ਤਰਾ ਵਧਣ 'ਤੇ ਹੋਰਨਾਂ ਨੂੰ ਇਤਲਾਹ ਦਿੱਤੀ ਜਾ ਸਕੇ।
ਦੱਸ ਦਈਏ ਕਿ ਸਾਲ ਪਹਿਲਾਂ ਸੰਗਰੂਰ ਦੇ ਮੂਨਕ ਖੇਤਰ ਵਿੱਚ ਘੱਗਰ ਨਦੀ ਵਿੱਚ ਦਰਾੜ ਆਉਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਸੀ ਪਰ ਅੱਜ ਫਿਰ ਘੱਗਰ ਉਫਾਨ ‘ਤੇ ਹੈ ਤੇ ਕਿਸਾਨ ਇਸ ਦੇ ਕੰਢੇ ਪਹਿਰਾ ਦੇ ਰਹੇ ਹਨ।
ਉਧਰ ਪ੍ਰਸ਼ਾਸਨ ਇਸ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਦਾ ਰਿਹਾ ਪਰ ਪ੍ਰਸ਼ਾਸਨ ਨੇ ਕੰਢੇ ਕਿੰਨੇ ਮਜ਼ਬੂਤ ਕੀਤੇ, ਇਸ ਦੀ ਤਸਵੀਰਾਂ ਤੁਸੀਂ ਆਪਣੇ ਆਪ ਆਪਣੀਆਂ ਅੱਖਾਂ ਨਾਲ ਵੇਖ ਲਓ।
ਜੋ ਬੋਰਿਆਂ ਵਿੱਚ ਭਰਕੇ ਮਿੱਟੀ ਲਗਾਈ ਗਈ ਸੀ, ਉਹ ਘੱਗਰ ਦੇ ਪਾਣੀ ਵਿੱਚ ਵਹਿ ਗਈ ਤੇ ਪ੍ਰਸ਼ਾਸਨ ਲਗਾਤਾਰ ਵਧ ਰਹੇ ਪਾਣੀ ਦੇ ਸਤਰ ਨੂੰ ਲੈ ਕੇ ਦਰਿਆ ਦੇ ਕਿਨਾਰੀਆਂ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ। ਹੁਣ ਉਨ੍ਹਾਂ ਦੇ ਹੱਥ ਕੁਝ ਨਹੀਂ ਹੈ ਜੋ ਸੰਭਾਲਿਆ ਜਾ ਸਕੇ।
ਆਪਣੇ ਆਪ ਕਿਸਾਨਾਂ ਨੇ ਆਪਣੇ ਆਸਪਾਸ ਦੇ ਲੱਗੇ ਦਰਖ਼ਤ ਕੱਟ ਕੇ ਘੱਗਰ ਦੇ ਕੰਢੇ ਲਾ ਰਹੇ ਹਨ ਜਿੱਥੋਂ ਮਿੱਟੀ ਰਿਸ ਰਹੀ ਹੈ। ਪ੍ਰਸ਼ਾਸਨ ਵੱਲੋਂ ਜੋ ਮਨਰੇਗਾ ਮਜ਼ਦੂਰ ਲਗਾਏ ਗਏ ਸੀ, ਉਹ ਦਿਨ ਵਿੱਚ ਆਪਣਾ ਕੰਮ ਕਰ ਵਾਪਸ ਚਲੇ ਗਏ। ਜਿਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਤੋਂ ਮਿੱਟੀ ਦੇ ਬੋਰਿਆਂ ਭਰਕੇ ਲਾਉਣ ਨੂੰ ਲੱਗੇ ਹੋਏ ਹਾਂ ਪਰ ਕਿਸੇ ਨੇ ਪਾਣੀ ਤੱਕ ਉਪਲੱਬਧ ਨਹੀਂ ਕਰਵਾਇਆ।
ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਪ੍ਰਸ਼ਾਸਨ ਸੋ ਰਿਹਾ ਸੀ ਹੁਣ ਘੱਗਰ ਵਿੱਚ ਪਾਣੀ ਆ ਗਿਆ ਤੇ ਪ੍ਰਸ਼ਾਸਨ ਵੀ ਆ ਗਿਆ। ਸਾਨੂੰ ਘੱਗਰ ਨਦੀ ਵਿੱਚ ਤੇਜ਼ੀ ਦੇ ਨਾਲ ਵੱਧ ਰਹੇ ਪਾਣੀ ਦਾ ਸਤਰ ਡਰਾ ਰਿਹਾ ਹੈ ਅਸੀਂ ਰਾਤ ਦੇ ਸਮੇਂ ਪਹਿਰਾ ਦੇਵਾਂਗੇ ਕਿਉਂਕਿ ਜੇਕਰ ਦਰਾਰ ਆ ਗਈ ਤਾਂ ਸਾਡੀਆਂ ਫਸਲਾਂ ਬਰਬਾਦ ਹੋ ਜਾਣਗੀਆਂ।
ਉੱਥੇ ਹੀ ਦੂਜੇ ਪਾਸੇ ਅਜੇ ਵੀ ਪ੍ਰਸਾ਼ਸ਼ਨਿਕ ਅਧਿਕਾਰੀ ਕਹਿ ਰਹੇ ਹਨ ਕਿ ਸਾਡੇ ਇੰਤਜ਼ਾਮ ਪੂਰੇ ਹਨ।
ਕਿਸਾਨਾਂ ਨੂੰ ਘੱਗਰ ਦਾ ਡਰ
ਕਿਸਾਨਾਂ ਨੂੰ ਘੱਗਰ ਦਾ ਡਰ