ਗ੍ਰੈਜੂਏਸ਼ਨ ਦੇ ਵਿਦਿਆਰਥੀ ਨੇ ਹੈਚਰੀ ਫ਼ਾਰਮ 'ਚ ਬਦਲਿਆ ਪਿਤਾ ਪੁਰਖ਼ੀ ਕਾਰੋਬਾਰ, ਇੰਝ ਕਮਾ ਰਿਹਾ ਲੱਖਾਂ ਰੁਪਏ
ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਉੱਗੋਕੇ ਦਾ ਇੱਕ ਨੌਜਵਾਨ ਜਗਜੀਤ ਸਿੰਘ ਪੜਾਈ ਦੇ ਨਾਲ ਨਾਲ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ।ਜਗਜੀਤ ਸਿੰਘ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਹੈ।
Download ABP Live App and Watch All Latest Videos
View In Appਉਸਦਾ ਪਿਤਾ ਪਹਿਲਾਂ ਦੇਸੀ ਚੂਚੇ ਵੇਚਣ ਦਾ ਕੰਮ ਕਰ ਰਿਹਾ ਸੀ ਅਤੇ 20 ਸਾਲ ਇਹ ਕੰਮ ਕੀਤਾ। ਜਿਸ ਤੋਂ ਬਾਅਦ ਉਸਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਖ਼ੁਦ ਦਾ ਹੈਚਰੀ ਫ਼ਾਰਮ ਲਗਾ ਕੇ ਕੰਮ ਕੀਤਾ ਜਾਵੇ।
ਉਸਨੇ ਸ਼ੁਰੂਆਤੀ ਦੌਰ ’ਚ ਛੋਟਾ ਹੈਚਰੀ ਫ਼ਾਰਮ ਲਗਾਇਆ। ਜੋ ਸਫ਼ਲ ਰਿਹਾ, ਇਸ ਉਪਰੰਤ ਉਹਨਾਂ ਨੇ ਇਸ ਹੈਚਰੀ ਫ਼ਾਰਮ ਨੂੰ ਵਧਾ ਦਿੱਤਾ ਅਤੇ ਉਸਨੂੰ ਇਸ ਕੰਮ ਤੋਂ ਘੱਟੋ ਘੱਟ 1 ਲੱਖ ਰੁਪਏ ਮਹੀਨੇ ਦੀ ਕਮਾਈ ਹੋ ਰਹੀ ਹੈ।
ਇਸ ਸਬੰਧੀ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹੈਚਰੀ ਫ਼ਾਰਮ ਲਗਾਇਆ ਹੈ। ਇਸ ਫ਼ਾਰਮ ਰਾਹੀਂ ਉਹ ਅੰਡਿਆਂ ਤੋਂ ਚੂਚਿਆਂ ਦੀ ਪ੍ਰੋਡਕਸ਼ਨ ਕਰਦੇ ਹਨ। ਉਹਨਾਂ ਦੇ ਵੱਖ-ਵੱਖ ਫ਼ਾਰਮਰਾਂ ਨਾਲ ਕੌਂਟਰੈਕਟ ਤੌਰ ’ਤੇ ਅੰਡੇ ਖ਼ਰੀਦੇ ਜਾਂਦੇ ਹਨ ਅਤੇ ਅੰਡਿਆਂ ਤੋਂ ਨਿਕਲੇ ਚੂਚੇ ਅੱਗੇ ਵੇਚੇ ਜਾਂਦੇ ਹਨ।
ਪ੍ਰਤੀ ਚੂਚਾ 22 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ।ਉਹਨਾਂ ਦੇ ਇਹ ਚੂਚੇ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਸ੍ਰੀਨਗਰ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਡੀਲਰਾਂ ਨੂੰ ਸਿੱਧੇ ਸਪਲਾਈ ਹੁੰਦੇ ਹਨ। ਇੱਕ ਮਹੀਨੇ ਵਿੱਚ 50 ਹਜ਼ਾਰ ਤੋਂ ਵੱਧ ਚੂਚਿਆਂ ਦੀ ਪ੍ਰੋਡਕਸ਼ਨ ਹੁੰਦੀ ਹੈ।
ਇਸ ਤਰ੍ਹਾਂ ਉਹਨਾਂ ਨੂੰ ਘੱਟੋ ਘੱਟ ਇੱਕ ਲੱਖ ਰੁਪਏ ਅਮਦਨ ਹੁੰਦੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਤੌਰ ’ਤੇ ਉਹਨਾਂ ਨੂੰ ਕੋਈ ਮੱਦਦ ਨਹੀਂ ਮਿਲੀ। ਸਾਰਾ ਕੰਮ ਉਹਨਾਂ ਨੇ ਆਪਣੇ ਪੱਧਰ ’ਤੇ ਹੀ ਸ਼ੁਰੂ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਸਦਾ ਖ਼ੁਦ ਵਿਦੇਸ਼ ਜਾਣ ਦਾ ਵਿਚਾਰ ਸੀ, ਪ੍ਰੰਤੂ ਬਾਅਦ ਵਿੱਚ ਉਸਨੇ ਆਪਣੇ ਪਿਤਾ ਪੁਰਖ਼ੀ ਕੰਮ ਨੂੰ ਅੱਗੇ ਵਧਾਉਣ ਲਈ ਸੋਚਿਆ ਅਤੇ ਹੈਚਰੀ ਫ਼ਾਰਮ ਖੋਲ ਲਿਆ।
ਉਹਨਾਂ ਕਿਹਾ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇੱਥੇ ਹੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਵੀ ਮੱਦਦ ਕਰਨ ਦੀ ਲੋੜ ਹੈ।
image 8
image 9
image 10
image 11
image 12
image 13