Almond: ਜੇਕਰ ਤੁਸੀਂ ਘਰ 'ਚ ਉਗਾਉਣਾ ਚਾਹੁੰਦੇ ਬਦਾਮ, ਜਾਣੋ ਸੌਖਾ ਤਰੀਕਾ, ਇੱਕ ਕਲਿੱਕ ਨਾਲ ਮਿਲੇਗੀ ਪੂਰੀ ਜਾਣਕਾਰੀ
ਘਰ ਵਿਚ ਬਦਾਮ ਦਾ ਪੌਦਾ ਇਦਾਂ ਲਾਓ।
Download ABP Live App and Watch All Latest Videos
View In Appਬਦਾਮ ਦੇਸ਼ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਸੁੱਕੇ ਮੇਵਿਆਂ ਵਿੱਚੋਂ ਇੱਕ ਹੈ। ਇਸ ਨੂੰ ਕਈ ਤਰ੍ਹਾਂ ਦੇ ਪਕਵਾਨਾਂ, ਪੀਣ ਵਾਲੇ ਪਦਾਰਥਾਂ ਆਦਿ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਲੋਕ ਇਸ ਨੂੰ ਡ੍ਰਾਈ ਫਰੂਟ ਦੇ ਰੂਪ 'ਚ ਵੀ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇਸਨੂੰ ਆਸਾਨੀ ਨਾਲ ਆਪਣੇ ਘਰ ਵਿੱਚ ਕਿਵੇਂ ਉਗਾ ਸਕਦੇ ਹੋ?
ਘਰ ਵਿੱਚ ਬਦਾਮ ਉਗਾਉਣ ਲਈ, ਬਦਾਮ ਦੇ ਬੀਜਾਂ ਨੂੰ ਲਗਭਗ 12 ਘੰਟਿਆਂ ਲਈ ਪਾਣੀ ਵਿੱਚ ਭਿਓਂ ਦਿਓ। ਇਦਾਂ ਬੀਜਾਂ ਨੂੰ ਉਗਾਉਣ ਵਿੱਚ ਮਦਦ ਮਿਲੇਗੀ। ਫਿਰ ਇੱਕ ਗਮਲੇ ਵਿੱਚ ਚੰਗੀ ਗੁਣਵੱਤਾ ਵਾਲੀ ਮਿੱਟੀ ਭਰ ਦਿਓ। ਇਸ ਤੋਂ ਬਾਅਦ ਬੀਜਾਂ ਨੂੰ ਮਿੱਟੀ ਵਿੱਚ 2-3 ਇੰਚ ਦੀ ਡੂੰਘਾਈ ਤੱਕ ਬੀਜ ਦਿਓ।
ਇਸ ਤੋਂ ਬਾਅਦ ਬੀਜਾਂ ਨੂੰ ਚੰਗੀ ਤਰ੍ਹਾਂ ਪਾਣੀ ਦਿਓ। ਗਮਲੇ ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਉਸ ਨੂੰ ਲੋੜੀਂਦੀ ਧੁੱਪ ਮਿਲ ਸਕੇ।
ਗਰਮੀਆਂ ਵਿੱਚ, ਪੌਦੇ ਨੂੰ ਦਿਨ ਵਿੱਚ ਦੋ ਵਾਰ ਪਾਣੀ ਦਿਓ, ਜਦੋਂ ਕਿ ਸਰਦੀਆਂ ਵਿੱਚ ਪੌਦੇ ਨੂੰ ਲੋੜ ਅਨੁਸਾਰ ਪਾਣੀ ਦਿਓ। ਪੌਦੇ ਨੂੰ 6-8 ਹਫ਼ਤਿਆਂ ਦੇ ਅੰਤਰਾਲ 'ਤੇ ਖਾਦ ਪਾਉਣਾ ਵੀ ਮਹੱਤਵਪੂਰਨ ਹੈ।
ਬਦਾਮ ਦੇ ਪੌਦੇ ਨੂੰ ਫਲ ਲੱਗਣ ਵਿੱਚ ਲਗਭਗ 4-5 ਸਾਲ ਲੱਗ ਸਕਦੇ ਹਨ। ਫਲ ਲੱਗਣ ਤੋਂ ਬਾਅਦ, ਤੁਸੀਂ ਬਦਾਮ ਨੂੰ ਤੋੜ ਕੇ ਖਾ ਸਕਦੇ ਹੋ।