Most Expensive Mango : ਭਾਰਤ 'ਚ ਉਗ ਕੇ ਪੂਰੀ ਦੁਨੀਆ 'ਚ ਮਸ਼ਹੂਰ ਹੋ ਰਿਹਾ ਇਹ ਜਾਪਾਨੀ ਅੰਬ, 2.5 ਲੱਖ ਰੁਪਏ 'ਚ ਹੋ ਰਹੀ ਵਿਕਰੀ
ਅੰਬ ਨੂੰ ਫਲਾਂ ਦਾ ਰਾਜਾ ਐਮੇ ਨਹੀਂ ਕਿਹਾ ਜਾਂਦਾ। ਅੰਬ ਦੀ ਬੇਹਤਰੀਨ ਕੁਆਲਟੀ , ਵਿਲੱਖਣ ਕਿਸਮਾਂ ਅਤੇ ਲਾਜਵਾਬ ਸਵਾਦ ਇਸ ਨੂੰ ਦੂਜੇ ਫਲਾਂ ਨਾਲੋਂ ਵੱਖਰਾ ਬਣਾਉਂਦੇ ਹਨ। ਦੁਸਹਿਰੀ, ਲੰਗਡਾ, ਚੌਂਸਾ ਅਤੇ ਅਲਫੋਂਸੋ ਵਰਗੇ ਅੰਬਾਂ ਦੀ ਭਾਰਤ ਵਿੱਚ ਸਭ ਤੋਂ ਵੱਧ ਮੰਗ ਹੈ ਪਰ ਜਾਪਾਨੀ ਮੂਲ ਦਾ ਮਿਆਜ਼ਾਕੀ ਆਪਣੇ ਸਵਾਦ ਦੇ ਕਾਰਨ ਹੀ ਨਹੀਂ , ਸਗੋਂ ਸਭ ਤੋਂ ਮਹਿੰਗਾ ਹੋਣ ਕਾਰਨ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ ਜਾਪਾਨ ਦੇ ਮਿਆਜ਼ਾਕੀ ਸ਼ਹਿਰ ਦਾ ਉਤਪਾਦ ਹੋਣ ਕਾਰਨ ਇਸ ਨੂੰ ਮਿਆਜ਼ਾਕੀ ਅੰਬ ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਹੈ, ਜਿਸ ਦੀ ਬਣਤਰ ਵਿਲੱਖਣ ਹੈ ਅਤੇ ਰੰਗ ਗੂੜ੍ਹਾ ਲਾਲ ਜਾਂ ਜਾਮੁਨੀ ਹੁੰਦਾ ਹੈ। ਇਸ ਅੰਬ ਦਾ ਆਕਾਰ ਡਾਇਨਾਸੌਰ ਦੇ ਅੰਡੇ ਦੇ ਆਕਾਰ ਦੇ ਬਰਾਬਰ ਹੈ। ਇਸ ਦਾ ਵਿਗਿਆਨਕ ਨਾਮ ਤਾਈਓ-ਨੋ-ਟੋਮਾਗੋ ਹੈ, ਜਿਸ ਨੂੰ ਐਗਜ਼ ਆਫ਼ ਸਨਸ਼ਾਈਨ ਵੀ ਕਿਹਾ ਜਾਂਦਾ ਹੈ।
ਮਿਆਜ਼ਾਕੀ ਕਿਸਮ ਦੇ ਅੰਬ ਦਾ ਵਜ਼ਨ ਲਗਭਗ 350 ਗ੍ਰਾਮ ਹੈ, ਬਾਜ਼ਾਰ ਵਿੱਚ 21,000 ਰੁਪਏ ਪ੍ਰਤੀ ਫਲ ਦੇ ਹਿਸਾਬ ਨਾਲ ਵਿਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਮਿਆਜ਼ਾਕੀ ਅੰਬ ਦੀ ਕੀਮਤ ਕਰੀਬ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਹੈ।
ਅਮਰੀਕਾ ਅਤੇ ਯੂਰਪ ਵਰਗੇ ਵੱਡੇ ਦੇਸ਼ਾਂ ਵਿਚ ਮਿਆਜ਼ਾਕੀ ਅੰਬ ਦੇ ਸ਼ੌਕੀਨ ਪਾਏ ਜਾਣਗੇ ਪਰ ਮਹਿੰਗੇ ਹੋਣ ਕਾਰਨ ਭਾਰਤ ਵਿਚ ਇਸ ਦਾ ਬਾਜ਼ਾਰ ਨਹੀਂ ਬਣ ਸਕਿਆ ਹੈ। ਭਾਰਤ ਵਿੱਚ ਉੱਗਣ ਦੇ ਬਾਵਜੂਦ ਮਿਆਜ਼ਾਕੀ ਅੰਬ ਵਿਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਦੱਸ ਦੇਈਏ ਕਿ ਮਿਯਾਜ਼ਾਕੀ ਅੰਬ ਦੀ ਨਿਰਯਾਤ ਤੋਂ ਪਹਿਲਾਂ ਅੰਬ ਦਾ ਠੀਕ ਪ੍ਰਕਾਰ ਕੁਆਲਟੀ ਚੈੱਕ ,ਜਾਂਚ ਅਤੇ ਟੈਸਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਬਰਾਮਦ ਲਈ ਹਰੀ ਝੰਡੀ ਮਿਲ ਜਾਂਦੀ ਹੈ।
ਜਾਪਾਨੀ ਅੰਬ ਮੀਆਜ਼ਾਕੀ ਪਹਿਲੀ ਵਾਰ 80 ਅਤੇ 90 ਦੇ ਦਹਾਕੇ ਦੇ ਵਿਚਕਾਰ ਮਿਆਜ਼ਾਕੀ ਸ਼ਹਿਰ ਵਿੱਚ ਉਗਾਇਆ ਗਿਆ ਸੀ ਪਰ ਸਮੇਂ ਅਤੇ ਇਸਦੀ ਵੱਧਦੀ ਮੰਗ ਦੇ ਨਾਲ ਥਾਈਲੈਂਡ, ਫਿਲੀਪੀਨਜ਼ ਅਤੇ ਭਾਰਤ ਦੇ ਕਿਸਾਨ ਵੀ ਇਸਦੀ ਕਾਸ਼ਤ ਵਿੱਚ ਦਿਲਚਸਪੀ ਲੈ ਰਹੇ ਹਨ।
ਮਿਆਜ਼ਾਕੀ ਅੰਬ ਦੀ ਕਾਸ਼ਤ ਲਈ ਚੰਗੀ ਬਾਰਸ਼ ਦੇ ਨਾਲ ਤੇਜ਼ ਧੁੱਪ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਦਾ ਫਲ ਅਪ੍ਰੈਲ ਤੋਂ ਅਗਸਤ ਦੇ ਮਹੀਨੇ ਵਿੱਚ ਹੁੰਦਾ ਹੈ। ਮਿਆਜ਼ਾਕੀ ਅੰਬ ਵਿੱਚ ਐਂਟੀ-ਆਕਸੀਡੈਂਟ ਦੇ ਨਾਲ-ਨਾਲ ਬੀਟਾ-ਕੈਰੋਟੀਨ ਅਤੇ ਫੋਲਿਕ ਐਸਿਡ ਵਰਗੇ ਵਿਸ਼ੇਸ਼ ਗੁਣ ਹੁੰਦੇ ਹਨ। ਇਸ ਵਿਚ ਸਿਰਫ 15% ਸ਼ੂਗਰ ਹੁੰਦੀ ਹੈ, ਜਿਸ ਕਾਰਨ ਮਿਆਜ਼ਾਕੀ ਆਮ ਸ਼ੂਗਰ ਅਤੇ ਕੈਂਸਰ ਦੇ ਮਰੀਜ਼ਾਂ ਦੇ ਸ਼ੌਕ ਨੂੰ ਪੂਰਾ ਕਰ ਸਕਦਾ ਹੈ।