ਹੋਟਲ 'ਚ ਕੱਪ-ਪਲੇਟ ਧੋਣ ਵਾਲਾ ਸੁਖਰਾਮ ਅੱਜ ਕਰੋੜਾਂ ਦਾ ਮਾਲਕ, ਇੰਝ ਬਣਾਈ 6 ਤੋਂ 80 ਏਕੜ ਜ਼ਮੀਨ
Income from Agriculture: ਜੇਕਰ ਕੁਝ ਕਰਨ ਦਾ ਦ੍ਰਿੜ੍ਹ ਨਿਸਚਾ ਹੋਵੇ ਤਾਂ ਇਨਸਾਨ ਕੀ ਨਹੀਂ ਕਰ ਸਕਦਾ। ਜੇਕਰ ਉਹ ਕੋਈ ਵੀ ਕੰਮ ਲਗਨ ਨਾਲ ਕੀਤਾ ਜਾਵੇ ਤਾਂ ਮੁਕਾਮ ਜਰੂਰ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਨੇ ਸਿਰਫ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ ਹੈ ਤੇ ਸਿਰਫ 6 ਏਕੜ ਜ਼ਮੀਨ 'ਤੇ ਖੇਤੀ ਕਰਨੀ ਸ਼ੁਰੂ ਕੀਤੀ ਤੇ ਅੱਜ ਉਸ ਕੋਲ 80 ਏਕੜ ਜ਼ਮੀਨ ਹੈ। ਜਿਸ 'ਤੇ ਉਹ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਕਾਸ਼ਤ ਕਰ ਰਿਹਾ ਹੈ।
Download ABP Live App and Watch All Latest Videos
View In Appਮਿਹਨਤਾਨਾ ਲੈਣ ਗਏ ਪਿਤਾ ਦੀ ਹੋਟਲ ਮਾਲਕ ਨੇ ਕੀਤੀ ਸੀ ਬੇਇੱਜ਼ਤੀ- ਬੇਮੇਤਰਾ ਜ਼ਿਲ੍ਹੇ ਦੇ ਪਿੰਡ ਕੋਹੜਿਆ ਦੇ ਰਹਿਣ ਵਾਲੇ ਕਿਸਾਨ ਸੁਖਰਾਮ ਵਰਮਾ ਨੇ ਸਿਰਫ਼ ਚੌਥੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਸੁਖਰਾਮ ਦੱਸਦਾ ਹੈ ਕਿ ਉਹ ਅੱਲ੍ਹੜ ਉਮਰ ਵਿੱਚ ਰਾਏਪੁਰ ਦੇ ਇੱਕ ਹੋਟਲ ਵਿੱਚ ਕੱਪ ਤੇ ਪਲੇਟਾਂ ਧੋਂਦਾ ਸੀ ਪਰ ਉਨ੍ਹਾਂ ਨੂੰ ਇੰਨਾ ਮਿਹਨਤਾਨਾ ਨਹੀਂ ਮਿਲਿਆ। ਇੱਕ ਦਿਨ ਜਦੋਂ ਉਸ ਦਾ ਪਿਤਾ ਮਹੀਨੇ ਬਾਅਦ ਆਪਣੀ ਦਿਹਾੜੀ ਲੈਣ ਹੋਟਲ ਆਇਆ ਤਾਂ ਹੋਟਲ ਮਾਲਕ ਨੇ ਉਸ ਦੇ ਪਿਤਾ ਨੂੰ ਗਾਲੀ-ਗਲੋਚ ਕਰਦਿਆਂ ਕਿਹਾ ਕਿ ਉਨ੍ਹਾਂ ਉਸ ਦੇ ਬੇਟੇ ਨੇ ਕੰਮ ਨਹੀਂ ਕੀਤਾ ਜਿੰਨੇ ਦਾ ਉਹ ਕੱਪ ਪਲੇਟ ਤੋੜ ਚੁੱਕਿਆ ਹੈ ਕਿੱਥੋਂ ਦਈਏ ਇੰਨਾ ਮਿਹਨਤਾਨਾ?
ਇਸ 'ਤੇ ਸੁਖਰਾਮ ਦੇ ਪਿਤਾ ਸੁਖਰਾਮ ਨੂੰ ਉਥੋਂ ਲੈ ਕੇ ਆਪਣੇ ਪਿੰਡ ਆ ਗਏ ਤਾਂ ਕੀ ਸੀ ਸੁਖਰਾਮ ਦੇ ਪਿਤਾ ਨੇ ਸੁਖਰਾਮ ਨੂੰ ਕਿਹਾ ਕਿ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਇਹ ਸਾਡੀ 6 ਏਕੜ ਜ਼ਮੀਨ ਹੈ, ਇਸ ਲਈ ਇਸ ਦੀ ਕਾਸ਼ਤ ਕਰੋ ਤੇ ਆਪਣਾ ਭਵਿੱਖ ਤੈਅ ਕਰੋ। ਉਦੋਂ ਤੋਂ ਸੁਖਰਾਮ ਨੇ ਫੈਸਲਾ ਕੀਤਾ ਕਿ ਉਹ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧੇਗਾ, ਇਸ ਜ਼ਮੀਨ ਵਿੱਚ ਖੇਤੀ ਕਰੇਗਾ ਤੇ ਖੇਤੀ ਰਾਹੀਂ ਆਪਣਾ ਭਵਿੱਖ ਤੈਅ ਕਰੇਗਾ। 6 ਏਕੜ ਜ਼ਮੀਨ 'ਤੇ ਖੇਤੀ ਕਰਦਾ ਅੱਜ ਉਹ 80 ਏਕੜ ਜ਼ਮੀਨ 'ਤੇ ਵੱਖ-ਵੱਖ ਫ਼ਸਲਾਂ ਦੀ ਖੇਤੀ ਕਰ ਰਿਹਾ ਹੈ। ਖੇਤੀਬਾੜੀ ਦੇ ਖੇਤਰ ਵਿੱਚ ਸੁਖ ਰਾਮ ਨੂੰ ਰਾਸ਼ਟਰਪਤੀ ਤੋਂ ਵੀ ਮਿਲਿਆ ਸਨਮਾਨ ਸੁਖਰਾਮ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਸਾਲ 2012 ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਡਾ.ਖੁਬਚੰਦਰ ਬਘੇਲ ਕ੍ਰਿਸ਼ਕ ਰਤਨ ਐਵਾਰਡ ਛੱਤੀਸਗੜ੍ਹ ਰਾਜ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੁਖਰਾਮ ਦਾ ਕਹਿਣਾ ਹੈ ਕਿ ਜੇਕਰ ਖੇਤੀਬਾੜੀ ਨੂੰ ਪੂਰੀ ਲਗਨ ਅਤੇ ਆਧੁਨਿਕਤਾ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਉਦਯੋਗ ਤੋਂ ਘੱਟ ਨਹੀਂ। ਖੇਤੀ ਕਰ ਕੇ ਵੀ ਬੰਦਾ ਕਰੋੜਪਤੀ ਬਣ ਸਕਦਾ ਹੈ। ਉਨ੍ਹਾਂ ਆਪਣੀ ਕਹਾਣੀ ਸੁਣਾਈ ਜੋ ਅੱਜ ਦੇ ਕਿਸਾਨਾਂ ਤੇ ਨੌਜਵਾਨਾਂ ਲਈ ਸੱਚਮੁੱਚ ਪ੍ਰੇਰਨਾਦਾਇਕ ਹੈ।
ਇਨ੍ਹਾਂ ਫ਼ਸਲਾਂ ਦੀ ਕਰਦਾ ਹੈ ਕਾਸ਼ਤ ਸੁਖਰਾਮ ਆਪਣੀ 80 ਏਕੜ ਜ਼ਮੀਨ ਵਿੱਚ ਕੇਲਾ, ਪਪੀਤਾ, ਸਬਜ਼ੀਆਂ ਅਤੇ ਝੋਨਾ ਉਗਾਉਂਦਾ ਹੈ। ਇਸ ਦੇ ਨਾਲ ਹੀ ਉਹ ਹੋਰ ਕਿਸਾਨਾਂ ਨੂੰ ਵੀ ਖੁਦ ਖੇਤੀ ਕਰਨ ਦੀ ਸਲਾਹ ਦਿੰਦਾ ਹੈ। ਸੁਖਰਾਮ ਦਾ ਪੋਤਰਾ ਬਾਗਬਾਨੀ ਦੀ ਪੜ੍ਹਾਈ ਕਰਕੇ ਖੇਤੀਬਾੜੀ ਕਰ ਰਿਹਾ ਸੁਖਰਾਮ ਦੱਸਦਾ ਹੈ ਕਿ ਉਸ ਦੇ ਦੋ ਪੁੱਤਰ ਹਨ, ਉਹ ਵੀ ਪੜ੍ਹੇ ਲਿਖੇ ਹਨ। ਉਸ ਦੀਆਂ ਨੂੰਹਾਂ ਵੀ ਪੜ੍ਹੀਆਂ-ਲਿਖੀਆਂ ਹਨ। ਪੋਤੇ ਨੇ ਐਮਐਸਸੀ (ਬਾਗਬਾਨੀ) ਕੀਤੀ ਹੈ। ਬੇਟੇ ਅਤੇ ਪੋਤਰੇ ਨੂੰ ਨੌਕਰੀ ਦੇ ਆਫਰ ਵੀ ਮਿਲੇ ਪਰ ਉਨ੍ਹਾਂ ਨੇ ਨੌਕਰੀ ਨਹੀਂ ਕਰਨ ਦਿੱਤੀ। ਉਸ ਦੇ ਪੁੱਤਰ ਨੂੰਹ ਅਤੇ ਪੋਤਰੇ ਸਭ ਨੇ ਖੇਤੀ ਕਰਨ ਲਈ ਜ਼ੋਰ ਪਾਇਆ। ਉਸ ਨੇ ਆਪਣੀ ਜ਼ਮੀਨ ਹੀ ਨਹੀਂ ਸਗੋਂ ਦੂਜਿਆਂ ਦੀ ਜ਼ਮੀਨ ਵੀ ਠੇਕੇ ’ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਅੱਜ ਉਸ ਦਾ ਪੂਰਾ ਪਰਿਵਾਰ ਹਰ ਸੁੱਖ-ਸਹੂਲਤ ਮਾਣ ਰਿਹਾ ਹੈ। ਇੰਨਾ ਹੀ ਨਹੀਂ ਇੱਥੇ 30 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ।