Plant Based Meat: ਹੁਣ ਸਾਕਾਹਾਰੀ ਵੀ ਖਾ ਸਕਦੇ ਮੀਟ! ਜਾਨਵਰਾਂ ਤੋਂ ਨਹੀਂ ਸਗੋਂ ਖੇਤੀ ਉਤਪਾਦਾਂ ਤੋਂ ਤਿਆਰ ਹੋ ਰਿਹਾ ਸਵਾਦਿਸ਼ਟ ਮੀਟ
Plant Based Meat: ਧਾਰਮਿਕ ਆਸਥਾ ਕਰਕੇ ਬਹੁਤ ਸਾਰੇ ਲੋਕ ਮੀਟ-ਮਾਸ ਨਹੀਂ ਖਾਂਦੇ। ਅਜਿਹੇ ਲੋਕਾਂ ਲਈ ਹੁਣ ਸਾਕਾਹਾਰੀ ਮੀਟ ਆਉਣ ਲੱਗਾ ਹੈ। ਇਹ ਮੀਟ ਕਿਸੇ ਜਾਨਵਰ ਦਾ ਨਹੀਂ ਹੁੰਦਾ ਸਗੋਂ ਬਨਸਪਤੀ ਤੋਂ ਤਿਆਰ ਕੀਤਾ ਜਾਂਦਾ ਹੈ। ਸ਼ਹਿਰਾਂ ਵਿੱਚ ਇਸ ਦਾ ਕਾਫੀ ਰੁਝਾਨ ਹੈ। ਜੋ ਲੋਕ ਮਾਸਾਹਾਰੀ ਨਹੀਂ, ਉਹ ਸਾਕਾਹਾਰੀ ਮੀਟ ਦਾ ਅਨੰਦ ਲੈ ਰਹੇ ਹਨ। ਬਾਜ਼ਾਰ 'ਚ ਵੀ ਮੀਟ ਅਸਾਨੀ ਨਾਲ ਮਿਲ ਰਹੇ ਹਨ, ਜੋ ਜਾਨਵਰਾਂ ਤੋਂ ਨਹੀਂ ਸਗੋਂ ਖੇਤਾਂ 'ਚੋਂ ਮਿਲਦੇ ਹਨ।
Download ABP Live App and Watch All Latest Videos
View In Appਆਖਰ ਕੀ ਹੈ ਸ਼ਾਕਾਹਾਰੀ ਮੀਟ ? : ਅੱਜ-ਕੱਲ੍ਹ ਪੌਦੇ-ਅਧਾਰਤ ਮੀਟ ਨੂੰ ਜ਼ੋਰਦਾਰ ਢੰਗ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ। ਇਹ ਮੀਟ ਛੂਹਣ, ਖਾਣ ਤੇ ਸੁਆਦ ਲਈ ਅਸਲੀ ਮੀਟ ਦੇ ਸਮਾਨ ਹੈ। ਫਰਕ ਇਹ ਹੈ ਕਿ ਇਹ ਕਿਸੇ ਜਾਨਵਰ ਤੋਂ ਨਹੀਂ ਸਗੋਂ ਖੇਤਾਂ ਤੇ ਪੌਦਿਆਂ ਤੋਂ ਮਿਲਦਾ ਹੈ। ਇਹ ਸੋਇਆ, ਹਰੇ ਛੋਲੇ, ਜੈਕਫਰੂਟ, ਕਣਕ, ਦਾਲਾਂ, ਫਲੀਆਂ, ਮੇਵੇ, ਬੀਜ, ਨਾਰੀਅਲ ਤੇਲ, ਸਬਜ਼ੀਆਂ ਦੇ ਪ੍ਰੋਟੀਨ ਐਬਸਟਰੈਕਟ ਆਦਿ ਦੀ ਫੈਕਟਰੀ ਪ੍ਰੋਸੈਸਿੰਗ ਦੀ ਮਦਦ ਨਾਲ ਤਿਆਰ ਕੀਤੇ ਜਾਂਦੇ ਹਨ।
ਨਕਲੀ ਮੀਟ ਦੀ ਮਾਰਕੀਟ ਤੇਜ਼ੀ ਨਾਲ ਵਧ ਰਹੀ : ਪੌਦੇ ਅਧਾਰਤ ਮੀਟ ਦੀ ਮਾਰਕੀਟ ਤੇਜ਼ੀ ਨਾਲ ਵਧ ਰਹੀ ਹੈ। ਸਾਲ 2025 ਤੱਕ ਇਸ ਦਾ ਬਾਜ਼ਾਰ 8.3 ਬਿਲੀਅਨ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ।
ਸ਼ਾਕਾਹਾਰੀ ਮੀਟ ਦੇ ਫਾਇਦੇ : ਜਾਨਵਰਾਂ ਦਾ ਮਾਸ ਹਜ਼ਮ ਕਰਨਾ ਔਖਾ ਹੁੰਦਾ ਹੈ। ਇਸ ਦੇ ਨਾਲ ਹੀ ਸ਼ਾਕਾਹਾਰੀ ਮੀਟ ਵਿੱਚ ਸੰਤ੍ਰਿਪਤ ਫੈਟ ਤੇ ਕੈਲੋਰੀ ਵੀ ਘੱਟ ਹੁੰਦੀ ਹੈ। ਇਨ੍ਹਾਂ 'ਚ ਐਂਟੀ-ਆਕਸੀਡੈਂਟ, ਵਿਟਾਮਿਨ, ਮਿਨਰਲਸ, ਫਾਈਬਰ ਹੁੰਦੇ ਹਨ।
ਮੋਟਾਪੇ, ਕੈਂਸਰ, ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਇਹ ਇੱਕ ਵਧੀਆ ਵਿਕਲਪ ਹੈ। ਇਨ੍ਹਾਂ ਨਕਲੀ ਮੀਟ ਵਿੱਚ ਪ੍ਰੋਟੀਨ ਦੇ ਐਬਸਟਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਹ ਪ੍ਰੋਟੀਨ ਦੇ ਚੰਗੇ ਸ੍ਰੋਤ ਹਨ। ਇਹ ਉਹਨਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਜਾਨਵਰਾਂ ਨੂੰ ਪਿਆਰ ਕਰਦੇ ਹਨ, ਇੱਕ ਟਿਕਾਊ ਖੁਰਾਕ ਨੂੰ ਤਰਜੀਹ ਦਿੰਦੇ ਹਨ। ਮਾਹਿਰਾਂ ਅਨੁਸਾਰ ਨਕਲੀ ਮੀਟ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨਾਲ ਹੀ ਇਹ ਪ੍ਰੋਸੈਸਡ ਹੁੰਦੇ ਹਨ । ਇਸ ਲਈ ਇਨ੍ਹਾਂ ਦਾ ਕਦੇ-ਕਦਾਈਂ ਹੀ ਸੇਵਨ ਕਰਨਾ ਚਾਹੀਦਾ ਹੈ।