Election Results 2024
(Source: ECI/ABP News/ABP Majha)
ਜੇਕਰ ਕਿਸਾਨ ਭਰਾ ਚਾਹੁੰਦੇ ਹਨ 2000 ਰੁਪਏ ਤਾਂ ਤੁਰੰਤ ਪੂਰਾ ਕਰੋ ਆਹ ਕੰਮ , ਨਹੀਂ ਤਾਂ ਹੋਵੇਗੀ ਮੁਸੀਬਤ !
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੇ-ਕਿਹੜੇ ਕੰਮ ਕਰਨੇ ਪੈਣਗੇ। ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਸਕੀਮ ਦੀ ਕਿਸ਼ਤ ਤੁਹਾਡੇ ਖਾਤੇ 'ਚ ਨਹੀਂ ਪਹੁੰਚੇਗੀ
Download ABP Live App and Watch All Latest Videos
View In Appਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਰਕਾਰ ਵੱਲੋਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਚਲਾਈ ਜਾਂਦੀ ਹੈ। ਜਿਸ ਤਹਿਤ ਕਿਸਾਨਾਂ ਨੂੰ ਇੱਕ ਸਾਲ ਵਿੱਚ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਮਦਦ ਕਿਸਾਨਾਂ ਨੂੰ ਚਾਰ ਮਹੀਨਿਆਂ ਦੇ ਅੰਤਰਾਲ 'ਤੇ 2,000 ਰੁਪਏ ਦੇ ਕੇ ਦਿੱਤੀ ਜਾਂਦੀ ਹੈ। ਇਸ ਸਮੇਂ ਸਕੀਮ ਤਹਿਤ ਕੁੱਲ 14 ਕਿਸ਼ਤਾਂ ਭੇਜੀਆਂ ਗਈਆਂ ਹਨ। ਹੁਣ ਕਿਸਾਨ ਭਰਾ 15ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਦੀ 15ਵੀਂ ਕਿਸ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਈ-ਕੇਵਾਈਸੀ ਕਰਵਾਉਣਾ ਪਵੇਗਾ। ਇਸ ਤੋਂ ਬਿਨਾਂ ਤੁਹਾਡੇ ਖਾਤੇ 'ਚ ਪੈਸੇ ਨਹੀਂ ਆਉਣਗੇ।
ਈ-ਕੇਵਾਈਸੀ ਕਰਵਾਉਣ ਲਈ, ਹੁਣ ਤੁਰੰਤ ਨਜ਼ਦੀਕੀ CSC ਕੇਂਦਰ 'ਤੇ ਜਾਓ ਅਤੇ ਪ੍ਰਧਾਨ ਮੰਤਰੀ ਕਿਸਾਨ ਪੋਰਟਲ pmkisan.gov.in 'ਤੇ ਜਾ ਕੇ ਈ-ਕੇਵਾਈਸੀ ਕਰਵਾਓ।
ਇਸ ਤੋਂ ਇਲਾਵਾ ਲਾਭ ਲੈਣ ਲਈ ਲੈਂਡ ਵੈਰੀਫਿਕੇਸ਼ਨ ਕਰਵਾਉਣੀ ਵੀ ਜ਼ਰੂਰੀ ਹੈ। ਕਿਸਾਨ ਭਰਾ ਨੂੰ ਨੇੜਲੇ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਜ਼ਮੀਨ ਦੀ ਪੜਤਾਲ ਕਰਵਾਉਣੀ ਪਵੇਗੀ।
ਸਕੀਮ ਨਾਲ ਸਬੰਧਤ ਹੋਰ ਜਾਣਕਾਰੀ ਲਈ ਕਿਸਾਨ ਭਰਾ ਈਮੇਲ ਆਈਡੀ pmkisan-ict@gov.in 'ਤੇ ਸੰਪਰਕ ਕਰ ਸਕਦੇ ਹਨ।