ਪੀਐਮ ਕਿਸਾਨ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਕਰ ਲਓ ਆਹ ਕੰਮ, ਨਹੀਂ ਤਾਂ ਰੁੱਕ ਜਾਵੇਗੀ ਕਿਸ਼ਤ
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਦੇ ਲਾਭਪਾਤਰੀ ਹੋ, ਤਾਂ ਤੁਹਾਡੇ ਲਈ ਕੁਝ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਸ ਸਕੀਮ ਰਾਹੀਂ ਸਰਕਾਰ ਵੱਲੋਂ ਕਿਸਾਨ ਭਰਾਵਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਸਰਕਾਰ ਹਰ ਸਾਲ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਜੋ ਕਿ ਤਿੰਨ ਕਿਸ਼ਤਾਂ (2-2 ਹਜ਼ਾਰ ਰੁਪਏ) ਵਿੱਚ ਦਿੱਤੀ ਜਾਂਦੀ ਹੈ।
Download ABP Live App and Watch All Latest Videos
View In Appਇਸ ਸਕੀਮ ਦਾ ਲਾਭ ਲੈਣ ਲਈ ਜ਼ਰੂਰੀ ਹੈ ਕਿ ਕਿਸਾਨ ਨੇ ਈ-ਕੇਵਾਈਸੀ ਕਰਵਾ ਲਈ ਹੋਵੇ, ਜੇਕਰ ਉਹ ਅਜਿਹਾ ਨਹੀਂ ਕਰਵਾਉਂਦਾ ਤਾਂ ਉਸ ਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 19ਵੀਂ ਕਿਸ਼ਤ ਜਨਵਰੀ ਮਹੀਨੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ।
ਈ-ਕੇਵਾਈਸੀ ਤੋਂ ਬਿਨਾਂ ਕਿਸਾਨ ਭਰਾ ਸਕੀਮ ਦੀ ਅਗਲੀ ਯਾਨੀ 19ਵੀਂ ਕਿਸ਼ਤ ਦਾ ਲਾਭ ਨਹੀਂ ਲੈ ਸਕਣਗੇ। ਇਸ ਲਈ ਉਨ੍ਹਾਂ ਨੂੰ ਇਹ ਕੰਮ ਤੁਰੰਤ ਕਰਵਾਉਣਾ ਚਾਹੀਦਾ ਹੈ।
ਔਫਲਾਈਨ ਈ-ਕੇਵਾਈਸੀ ਲਈ, ਕਿਸਾਨਾਂ ਨੂੰ ਆਪਣੇ ਨਜ਼ਦੀਕੀ CSC ਕੇਂਦਰ (Common Service Center) 'ਤੇ ਜਾਣਾ ਚਾਹੀਦਾ ਹੈ। ਉੱਥੇ ਆਪਣਾ ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਵੇਰਵਿਆਂ ਨੂੰ ਰਜਿਸਟਰ ਕਰੋ। ਤੁਹਾਡਾ ਈ-ਕੇਵਾਈਸੀ CSC ਕੇਂਦਰ ਵਿੱਚ ਸਫਲਤਾਪੂਰਵਕ ਪੂਰਾ ਹੋ ਜਾਵੇਗਾ।
ਆਨਲਾਈਨ ਈ-ਕੇਵਾਈਸੀ ਲਈ, ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ। ਹੋਮਪੇਜ 'ਤੇ ਦਿੱਤੇ ਗਏ 'e-KYC' ਵਿਕਲਪ 'ਤੇ ਕਲਿੱਕ ਕਰੋ। ਇੱਥੇ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਸਰਚ ਬਟਨ 'ਤੇ ਕਲਿੱਕ ਕਰੋ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ। OTP ਦਰਜ ਕਰੋ ਅਤੇ ਸਬਮਿਟ ਕਰੋ।