ਟਰੈਕਟਰ ਖਰੀਦਣ ਤੋਂ ਪਹਿਲਾਂ ਜਾਣੋ ਭਾਰਤ 'ਚ ਕਿਹੜਾ ਸਭ ਤੋਂ ਦਮਦਾਰ ਟਰੈਕਟਰ
ਜੌਨ ਡੀਅਰ 6120 ਬੀ (John Deere 6120B) ਜੌਨ ਡੀਅਰ 6120 ਬੀ ਭਾਰਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਵਿੱਚੋਂ ਇੱਕ ਹੈ, ਜਿਸ ਵਿੱਚ 120 HP ਅਤੇ 4 ਸਿਲੰਡਰ ਵਾਲਾ ਟਰਬੋ ਚਾਰਜਡ ਹਾਈ ਪ੍ਰੈਸ਼ਰ ਦਾ ਇੰਜਣ, ਇਸ ਟਰੈਕਟਰ ਨੂੰ ਖੇਤਾਂ ਵਿੱਚ ਹੋਰ ਬਿਹਤਰ ਬਣਾਉਂਦਾ ਹੈ। ਟਰੈਕਟਰ ਨਵੇਂ ਪਾਵਰਟੈਕ ਇੰਜਣ ਨਾਲ ਲੈਸ ਹੈ ਜੋ ਇਸ ਨੂੰ ਇੱਕ ਮਜ਼ਬੂਤ ਵਿਕਲਪ ਬਣਾਉਂਦਾ ਹੈ।
Download ABP Live App and Watch All Latest Videos
View In Appਨਿਊ ਹੌਲੈਂਡ ਟੀਡੀ 5.90(New Holland TD 5.90) ਭਾਰਤ ਵਿੱਚ ਨਿਊ ਹੌਲੈਂਡ ਟੀਡੀ 5.90 ਟਰੈਕਟਰਾਂ ਦੀ ਲੜੀ ਵਿਸ਼ੇਸ਼ ਤੌਰ 'ਤੇ ਬੇਹਤਰ ਪਾਵਰ ਦੀ ਵਰਤੋਂ ਲਈ ਬਣਾਈ ਗਈ ਹੈ। ਜਿਸ ਵਿੱਚ 70 ਤੋਂ 90 ਦੇ ਵਿਚਕਾਰ ਐਚਪੀ ਹੈ। ਟੀਡੀ 5.90 ਇੱਕ 90 ਐਚਪੀ ਟਰੈਕਟਰ ਹੈ ਜਿਸ ਵਿੱਚ ਸਫ਼ਰ ਤੇ ਕਾਰਜ ਨੂੰ ਸੁਹਾਵਣਾ ਬਣਾਉਣ ਲਈ ਨਵੀਨਤਮ ਵਿਸ਼ੇਸ਼ਤਾਵਾਂ ਤੇ ਗਤੀ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ। ਇਸ ਦਾ ਸ਼ਕਤੀਸ਼ਾਲੀ ਇੰਜਣ ਫੋਰ ਵ੍ਹੀਲ ਡਰਾਈਵ ਨਾਲ ਇਸ ਟਰੈਕਟਰ ਨੂੰ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਟਰੈਕਟਰ ਬਣਾਉਂਦਾ ਹੈ।
ਮੈਸੀ 2635 ਫੋਰ ਵ੍ਹੀਲ ਡਰਾਈਵ (Massey 2635 4WD) ਮੈਸੀ 2635 ਫੋਰ ਵ੍ਹੀਲ ਡਰਾਈਵ ਇੱਕ 75 HP ਵਾਲਾ ਟਰੈਕਟਰ ਹੈ ਤੇ ਭਾਰਤ ਵਿੱਚ ਸਭ ਤੋਂ ਵੱਧ ਸਮਰੱਥ ਟਰੈਕਟਰਾਂ ਵਿੱਚੋਂ ਇੱਕ ਹੈ। ਇਸ ਦਾ ਸ਼ਕਤੀਸ਼ਾਲੀ ਇੰਜਣ ਫੋਰ ਵ੍ਹੀਲ ਡਰਾਈਵ ਦੇ ਨਾਲ ਇਸ ਟਰੈਕਟਰ ਦੇ ਸਾਰੇ ਵਿਕਰੀ ਰਿਕਾਰਡ ਤੋੜ ਦਿੰਦਾ ਹੈ। ਇਸ ਲਈ ਇਹ ਟਰੈਕਟਰ ਭਾਰਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਵਿੱਚੋਂ ਇੱਕ ਹੈ।
ਸੋਨਾਲੀਕਾ ਵਰਲਡ ਟ੍ਰੈਕ 90 (Sonalika WorldTrac 90) ਸੋਨਾਲੀਕਾ ਵਰਲਡ ਟ੍ਰੈਕ 90 ਭਾਰਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਟਰੈਕਟਰਾਂ ਦੇ ਖੇਤਰ ਵਿੱਚੋਂ ਇੱਕ ਹੈ। 90 ਐਚਪੀ ਇੰਜਨ ਅਤੇ 4 ਸਿਲੰਡਰਾਂ ਨਾਲ ਇਹ ਟਰੈਕਟਰ ਔਖੇ ਕਾਰਜਾਂ ਨੂੰ ਵੀ ਸੰਭਾਲਣ ਦੇ ਸਮਰੱਥ ਹੈ। ਇਹ ਟਰੈਕਟਰ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਦੇ ਘਰ ਤੋਂ ਹੈ ਜਿਸ ਦੀ ਭਰੋਸੇਯੋਗਤਾ ਤੇ ਨਿਰਭਰਤਾ ਦੀ ਸਥਿਤੀ ਕਿਸੇ ਹੋਰ ਟਰੈਕਟਰ ਕੋਲ ਨਹੀਂ ਹੈ।
- - - - - - - - - Advertisement - - - - - - - - -