ਪੰਜਾਬ ਦੇ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਛੱਤਿਆ ਪੱਕਾ ਮਕਾਨ, AC, LED ਸਮੇਤ ਇਹ ਸਾਰੀਆਂ ਸਹੂਲਤਾਂ ਸ਼ਾਮਲ
ਸੋਨੀਪਤ ਦੀ ਸਿੰਘੂ ਸਰਹੱਦ 'ਤੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਲਗਾਤਾਰ ਗਰਮੀਆਂ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
Download ABP Live App and Watch All Latest Videos
View In Appਹਾਲਾਂਕਿ ਕਿਸਾਨਾਂ ਤੇ ਪੁਲਿਸ ਨੇ ਮਾਮਲੇ ਵੀ ਦਰਜ ਕੀਤੇ ਹਨ ਪਰ ਕਿਸਾਨ ਪੱਕੀਆਂ ਛੱਤਾਂ ਪਾਉਣ ਵਿੱਚ ਲੱਗੇ ਹੋਏ ਹਨ।
ਸਿੰਘੂ ਬਾਰਡਰ ਤੇ ਪੰਜਾਬ ਦੇ ਕਿਸਾਨ ਨੇ ਆਪਣਾ ਮਕਾਨ ਤਿਆਰ ਕਰ ਲਿਆ ਹੈ। ਇਹ ਮਕਾਨ ਸੀਮੈਂਟ ਤੇ ਪਲਾਈ ਨਾਲ ਤਿਆਰ ਕੀਤਾ ਗਿਆ ਹੈ।
ਇੱਕ ਕਮਰੇ ਤੋਂ ਇਲਾਵਾ ਗੈਲਰੀ ਤੇ ਬਾਹਰ ਬੈਠਣ ਲਈ ਵੱਖਰੀ ਥਾਂ ਵੀ ਹੈ। ਕਮਰੇ ਅੰਦਰ ਤਕਰੀਬਨ ਸਾਰੀਆਂ ਸਹੂਲਤਾਂ ਹਨ।
ਪੰਜਾਬ ਤੋਂ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇੱਥੇ ਹੀ ਰਹੇਗਾ ਜਦ ਤੱਕ ਅੰਦੋਲਨ ਜਾਰੀ ਰਹੇਗਾ।
ਕਮਰੇ ਦੇ ਅੰਦਰ ਤੁਸੀਂ ਵੇਖ ਸਕਦੇ ਹੋ ਕੇ ਏਸੀ ਲੱਗਾ ਹੋਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿੰਨਾ ਵੀ ਸਮੇਂ ਲਾ ਲਵੇ ਪਰ ਹੁਣ ਉਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਵਾਪਸ ਜਾਣਗੇ।
ਪੱਖ, ਬੈੱਡ, ਐਲਈਡੀ ਸਕ੍ਰੀਨ ਤੇ ਗਰਮ ਹਵਾ ਬਾਹਰ ਕੱਢਣ ਲਈ Exhaust ਫੈਨ ਵੀ ਲਾਇਆ ਗਿਆ ਹੈ।
ਇਸ ਦੇ ਨਾਲ ਹੀ ਕਮਰੇ ਦੇ ਅੱਗੇ ਇੱਕ ਗੈਲਰੀ ਵੀ ਬਣਾਈ ਗਈ ਹੈ ਤੇ ਉਸ ਵਿੱਚ ਪੱਖਾ ਵੀ ਲਾਇਆ ਗਿਆ ਹੈ।