ਦੁਨੀਆ ਦੇ ਪ੍ਰਸਿੱਧ ਟਾਈਮ ਮੈਗਜ਼ੀਨ ਵੱਲੋਂ ਕਿਸਾਨ ਅੰਦੋਲਨ 'ਚ ਡਟੀਆਂ ਔਰਤਾਂ ਨੂੰ ਸਲਾਮ, ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਉਣਾ ਵੱਡੀ ਪ੍ਰਾਪਤੀ
ਭਾਰਤ ਦਾ ਕੌਮੀ ਮੀਡੀਆ ਬੇਸ਼ੱਕ ਕਿਸਾਨ ਅੰਦੋਲਨ ਨੂੰ ਬਹੁਤੀ ਤਵੱਜੋ ਨਹੀਂ ਦਿੰਦਾ ਪਰ ਕੌਮਾਂਤਰੀ ਮੀਡੀਆ ਇਸ ਨੂੰ ਦੁਨੀਆ ਦਾ ਵੱਡਾ ਅੰਦੋਲਨ ਕਰਾਰ ਦੇ ਰਿਹਾ ਹੈ। ਅਹਿਮ ਗੱਲ ਹੈ ਕਿ ਦੁਨੀਆ ਦੇ ਪ੍ਰਸਿੱਧ ਟਾਈਮ ਮੈਗਜ਼ੀਨ ਵੱਲੋਂ ਕਿਸਾਨ ਅੰਦੋਲਨ 'ਚ ਡਟੀਆਂ ਔਰਤਾਂ ਨੂੰ ਸਲਾਮ ਕਰਦਿਆਂ ਮੈਗਜ਼ੀਨ ਦੇ ਕਵਰ ਪੇਜ਼ 'ਤੇ ਤਸਵੀਰ ਛਾਪੀ ਹੈ।
Download ABP Live App and Watch All Latest Videos
View In Appਇਸ ਅੰਦੋਲਨ 'ਚ ਮਰਦਾਂ ਦੇ ਨਾਲ ਔਰਤਾਂ ਵੀ ਬਰਾਬਰ ਡਟੀਆਂ ਹਨ। ਔਰਤਾਂ ਦੀ ਇਸ ਨਿਡਰਤਾ ਤੇ ਆਤਮ ਵਿਸ਼ਵਾਸ ਨੂੰ ਦੇਖਦਿਆਂ ਟਾਈਮ ਮੈਗਜ਼ੀਨ ਨੇ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੀ ਤਸਵੀਰ ਆਪਣੇ ਅੰਤਰ ਰਾਸ਼ਟਰੀ ਕਵਰ ਤੇ ਸ਼ਾਮਲ ਕੀਤੀ ਹੈ।
ਜੋ ਮਹਿਲਾਵਾਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਵਿਰੋਧ ਦੀ ਅਗਵਾਈ ਕਰ ਰਹੀਆਂ ਹਨ। ਉਨ੍ਹਾਂ ਨੂੰ ਅੰਤਰ ਰਾਸ਼ਟਰੀ ਕਵਰ ਦਾ ਹਿੱਸਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਟੈਗ ਲਾਈਨ ਦਿੱਤੀ ਜਿਸ 'ਚ ਲਿਖਿਆ 'ਮੈਨੂੰ ਡਰਾਇਆ ਨਹੀਂ ਜਾ ਸਕਦਾ, ਮੈਨੂੰ ਖਰੀਦਿਆ ਨਹੀਂ ਜਾ ਸਕਦਾ।'
ਟਾਈਮ ਮੈਗਜ਼ੀਨ ਦੇ ਕਵਰ 'ਤੇ ਕੁਝ ਮਹਿਲਾ ਕਿਸਾਨਾਂ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਆਪਣੀਆਂ ਬਾਹਾਂ 'ਚ ਲਈ ਨਾਅਰੇਬਾਜ਼ੀ ਕਰਦਿਆਂ ਦਿਖਾਇਆ ਗਿਆ ਹੈ। ਇਸ ਤਸਵੀਰ 'ਚ ਕਈ ਮਹਿਲਾ ਪ੍ਰਦਰਸ਼ਨਕਾਰੀ ਸ਼ਾਮਲ ਹਨ। ਜੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਨਾਲ ਮਿਲ ਕੇ ਵਿਰੋਧ ਕਰ ਰਹੀਆਂ ਹਨ।
ਟਾਈਮ ਮੈਗਜ਼ੀਨ 'ਚ ਛਪੇ ਇਕ ਲੇਖ 'ਚ ਦੱਸਿਆ ਗਿਆ ਹੈ ਕਿ ਕਿਵੇਂ ਮਹਿਲਾ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ ਤੇ ਅੱਜ ਵੀ ਉਸ 'ਤੇ ਦ੍ਰਿੜ ਹਨ।
ਜਦਕਿ ਸਰਕਾਰ ਨੇ ਮਹਿਲਾਵਾਂ ਨੂੰ ਘਰ ਵਾਪਸ ਜਾਣ ਲਈ ਕਿਹਾ ਸੀ। ਪਰ ਇਸ ਦੇ ਉਲਟ ਉਹ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨਾਂ ਦੀ ਅਗਵਾਈ ਲਈ ਖੜੀਆਂ ਰਹੀਆਂ।