Tomato Price: ਗਮਲਿਆਂ ‘ਚ ਇਦਾਂ ਕਰੋ ਟਮਾਟਰ ਦੀ ਖੇਤੀ
ਇਸ ਸਮੇਂ ਬਾਜ਼ਾਰ 'ਚ ਟਮਾਟਰ 150 ਰੁਪਏ ਤੋਂ ਉਪਰ ਪਹੁੰਚ ਗਿਆ ਹੈ। ਪਰ ਅੱਜ ਅਸੀਂ ਤੁਹਾਨੂੰ ਗਮਲਿਆਂ 'ਚ ਟਮਾਟਰ ਦੀ ਖੇਤੀ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਾਲ ਭਰ ਮੁਫਤ 'ਚ ਟਮਾਟਰ ਖਾ ਸਕਦੇ ਹੋ।
Download ABP Live App and Watch All Latest Videos
View In Appਇਸ ਸਮੇਂ ਆਮ ਆਦਮੀ ਲਈ ਟਮਾਟਰ ਖਾਣਾ ਮੁਸ਼ਕਲ ਹੋ ਗਿਆ ਹੈ। ਵਧੀਆਂ ਕੀਮਤਾਂ ਕਾਰਨ ਟਮਾਟਰ ਹੁਣ ਭਾਰਤੀ ਰਸੋਈਆਂ ਵਿੱਚੋਂ ਗਾਇਬ ਹੋ ਗਏ ਹਨ। ਇਸ ਸਮੇਂ ਦਿੱਲੀ ਐਨਸੀਆਰ ਵਿੱਚ ਟਮਾਟਰ 160 ਰੁਪਏ ਪ੍ਰਤੀ ਕਿਲੋ ਤੋਂ ਵੱਧ ਵਿਕ ਰਹੇ ਹਨ।
ਹਰ ਸਾਲ ਕੁਝ ਸਮੇਂ ਲਈ ਟਮਾਟਰਾਂ ਦੀ ਕੀਮਤ ਅਸਮਾਨ 'ਤੇ ਪਹੁੰਚ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਮਹਿੰਗਾਈ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਛੱਤ 'ਤੇ ਜਾਂ ਆਪਣੀ ਬਾਲਕੋਨੀ 'ਚ ਟਮਾਟਰ ਦੀ ਖੇਤੀ ਕਰ ਸਕਦੇ ਹੋ।
ਗਮਲਿਆਂ ਵਿੱਚ ਟਮਾਟਰ ਦੀ ਕਾਸ਼ਤ ਕਰਨ ਲਈ ਤੁਹਾਨੂੰ 10, 12 ਗਮਲੇ ਖਰੀਦਣੇ ਪੈਣਗੇ, ਕੁਝ ਵਰਮੀ ਕੰਪੋਸਟ ਅਤੇ ਜੈਵਿਕ ਖਾਦ ਲਿਆਉਣੀ ਪਵੇਗੀ। ਇਸ ਦੇ ਨਾਲ ਹੀ ਪੂਸਾ ਹਾਈਬ੍ਰਿਡ-4, ਪੂਸਾ ਹਾਈਬ੍ਰਿਡ-1, ਰਸ਼ਮੀ, ਪੂਸਾ ਹਾਈਬ੍ਰਿਡ-2 ਅਤੇ ਅਵਿਨਾਸ਼-2 ਵਿੱਚੋਂ ਕੋਈ ਇੱਕ ਟਮਾਟਰ ਦਾ ਬੂਟਾ ਮੰਡੀ ਤੋਂ ਲਿਆ ਕੇ ਗਮਲਿਆਂ ਵਿੱਚ ਲਗਾਉਣਾ ਹੋਵੇਗਾ।
ਜੇਕਰ ਤੁਸੀਂ ਇਨ੍ਹਾਂ ਟਮਾਟਰਾਂ ਦੇ ਬੂਟਿਆਂ ਨੂੰ ਇੱਕ ਵਾਰ ਲਗਾਉਂਦੇ ਹੋ ਤਾਂ ਤੁਸੀਂ ਇਨ੍ਹਾਂ ਤੋਂ ਰੋਜ਼ਾਨਾ ਇੱਕ ਕਿੱਲੋ ਤੱਕ ਟਮਾਟਰ ਉਗਾ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਟਮਾਟਰ ਤੁਹਾਡੇ ਵਲੋਂ ਉਗਾਏ ਗਏ ਹੋਣਗੇ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕ ਦੀ ਵਰਤੋਂ ਨਹੀਂ ਹੋਵੇਗੀ ਜੋ ਤੁਹਾਡੀ ਸਿਹਤ ਲਈ ਵੀ ਵਧੀਆ ਹੋਵੇਗੀ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸਨੂੰ ਕਿਵੇਂ ਲਾਗੂ ਕਰਨਾ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਆਪਣੇ ਗਮਲੇ ਦੇ ਹੇਠਲੇ ਹਿੱਸੇ ਵਿੱਚ ਇੱਕ ਛੋਟਾ ਜਿਹੀ ਮੋਰੀ ਬਣਾਉਣੀ ਹੈ ਅਤੇ ਫਿਰ ਗਮਲੇ ਵਿੱਚ ਜੈਵਿਕ ਖਾਦ ਦੇ ਨਾਲ ਵਰਮੀ ਕੰਪੋਸਟ ਜਾਂ ਮਿੱਟੀ ਪਾਉਣੀ ਹੈ। ਇਸ ਤੋਂ ਬਾਅਦ ਹਰ ਇੱਕ ਗਮਲੇ ਵਿੱਚ ਛੋਟੇ- ਛੋਟੇ ਟਮਾਟਰ ਦੇ ਇੱਕ ਤੋਂ ਦੋ ਪੌਦੇ ਲਗਾਓ। ਫਿਰ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾਓ।
ਧਿਆਨ ਰਹੇ ਕਿ ਹਰ ਰੋਜ਼ ਪਾਣੀ ਨਾ ਪਾਓ, ਸਗੋਂ ਪੌਦਿਆਂ 'ਤੇ ਪਾਣੀ ਛਿੜਕ ਦਿਓ। ਕੁਝ ਦਿਨਾਂ ਬਾਅਦ ਜਦੋਂ ਬੂਟੇ ਥੋੜ੍ਹੇ ਵੱਡੇ ਹੋ ਜਾਣ ਤਾਂ ਉਨ੍ਹਾਂ ਨੂੰ ਲੱਕੜੀ ਦੀ ਮਦਦ ਨਾਲ ਖੜ੍ਹਾ ਕਰ ਲਓ। ਤੁਸੀਂ ਦੇਖੋਗੇ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਤੁਹਾਡੇ ਪੌਦਿਆਂ 'ਤੇ ਟਮਾਟਰ ਉਗਣੇ ਸ਼ੁਰੂ ਹੋ ਜਾਣਗੇ।