ਕਿਸਾਨ ਅੰਦੋਲਨ 'ਚ ਔਰਤਾਂ ਰਚਣਗੀਆਂ ਇਤਿਹਾਸ, ਮਿੱਥਿਆ ਦਿਨ ਵਾਰ ਤੇ ਤਾਰੀਖ
ਪੰਜਾਬ ਅਤੇ ਦਿੱਲੀ 'ਚ ਚੱਲਦੇ ਕਿਸਾਨ-ਮੋਰਚਿਆਂ 'ਚ 8 ਮਾਰਚ ਨੂੰ 'ਕੌਮਾਂਤਰੀ ਔਰਤ ਦਿਵਸ' ਮੌਕੇ ਕਿਸਾਨ-ਔਰਤਾਂ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੀਆਂ।
Download ABP Live App and Watch All Latest Videos
View In Appਦਿੱਲੀ ਮੋਰਚਿਆਂ 'ਤੇ ਅਤੇ ਪੰਜਾਬ ਭਰ 'ਚ ਕਰੀਬ 68 ਥਾਵਾਂ 'ਤੇ ਚਲਦੇ ਪੱਕੇ-ਧਰਨਿਆਂ 'ਚ 8 ਮਾਰਚ ਨੂੰ ਮਨਾਇਆ ਜਾਣ ਵਾਲਾ 'ਕੌਮਾਂਤਰੀ ਇਸਤਰੀ ਦਿਵਸ' ਮੌਕੇ ਔਰਤਾਂ ਦੀ ਗਿਣਤੀ ਇਤਿਹਾਸਕ ਹੋਵੇਗਾ, ਜਿਸ 'ਚ ਕਿਸਾਨ- ਔਰਤਾਂ ਵੱਡੀ ਸ਼ਮੂਲੀਅਤ ਕਰਨਗੀਆਂ।
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ-ਸਰਕਾਰ ਨੇ ਕਿਸਾਨ-ਅੰਦੋਲਨ ਪ੍ਰਤੀ ਬੇਰੁਖੀ ਧਾਰੀ ਹੋਈ ਹੈ। ਸਰਕਾਰ ਵੱਲੋਂ ਜਥੇਬੰਦੀਆਂ ਦੀਆਂ ਮੰਗਾਂ 'ਤੇ ਗੌਰ ਕਰਨ ਦੀ ਬਜਾਏ, ਕਿਸਾਨਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਕਿਸਾਨ-ਜਥੇਬੰਦੀਆਂ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ।
ਜਥੇਬੰਦੀਆਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਨਾਲ ਡਟਕੇ ਖੜ੍ਹਨਗੀਆਂ ਅਤੇ ਜ਼ਬਰ ਦਾ ਡਟਵਾਂ ਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਸਮਝਦੇ ਹਨ ਕਿ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2019 ਸਮੇਤ ਪਰਾਲੀ ਆਰਡੀਨੈਂਸ ਕਿਸਾਨਾਂ ਲਈ ਘਾਤਕ ਹਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਮਾਰਚ ਨੂੰ ਦਿੱਲੀ ਦਾ ਕੇਐਮਪੀ ਦਾ ਜਾਮ ਵੀ ਹਰ ਹਾਲਤ 'ਚ ਸਫਲ ਹੋਵੇਗਾ।