ਅਮਰੀਕਾ 'ਚ ਜਾਹੋ ਜਲਾਲ ਨਾਲ ਮਨਾਈ ਗਈ ਵਿਸਾਖੀ, ਦੇਖੋ ਸ਼ਾਨਦਾਰ ਤਸਵੀਰਾਂ
ਦੇਸ਼-ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਪੰਜਾਬੀ ਵੱਸਦੇ ਹਨ ਜਿਸ ਦੇ ਚੱਲਦਿਆਂ ਜਿੱਥੇ ਵੀ ਉਹ ਹੋਣ ਉੱਥੇ ਹੀ ਉਨ੍ਹਾਂ ਵਲੋਂ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਦੀ ਪੰਜਾਬੀ ਕਮਿਉਨਿਟੀ ਵੱਲੋਂ ਰਲ ਮਿਲ ਕੇ ਵਿਸਾਖੀ ਮਨਾਈ ਗਈ।
Download ABP Live App and Watch All Latest Videos
View In Appਗੁਰਦੁਆਰਾ ਸਿੱਖ ਸੁਸਾਇਟੀ ਆਫ ਡੇਟਨ ਵਿਖੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਬਹੁਤ ਜਾਹੋ ਜਲਾਲ ਨਾਲ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਗਿਆ।
ਵਿਸਾਖੀ ਵਾਲੇ ਹਫ਼ਤੇ ਦਿਨ ਸ਼ੁੱਕਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਅਰੰਭ ਕੀਤੇ ਗਏ।
ਪੂਰਾ ਦਿਨ ਬਾਣੀ ਰਸ ਦੇ ਨਾਲ ਨਾਲ ਆਉਣ ਵਾਲ਼ੀਆਂ ਸੰਗਤਾਂ ਨੂੰ ਕਈ ਪ੍ਰਕਾਰ ਦੇ ਸੁਆਦੀ ਲੰਗਰ ਵੀ ਵਰਤਦੇ ਰਹੇ ਤੇ ਦੇਰ ਰਾਤ ਤੱਕ ਸੰਗਤਾਂ ਗੁਰੂ-ਘਰ ਦੀ ਹਾਜ਼ਰੀ ਭਰਦੀਆਂ ਰਹੀਆਂ।
ਐਤਵਾਰ ਦੀ ਸਵੇਰ ਹੁੰਦਿਆਂ ਹੀ ਸੰਗਤਾਂ ਦੇ ਉਤਸ਼ਾਹ ਦਾ ਸਮੁੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਬਾਹਰ ਠਾਠਾਂ ਮਾਰਦਾ ਦਿਖਾਈ ਦੇ ਰਿਹਾ ਸੀ।
ਤਕਰੀਬਨ ਦਸ ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਸਾਹਿਬ ਸੰਪੂਰਨ ਹੋਏ ਅਤੇ ਚਾਹ ਨਾਸ਼ਤਾ ਕਰਕੇ ਸੰਗਤਾਂ ਬਾਹਰ ਕਾਰ ਪਾਰਕਿੰਗ ਵਿੱਚ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਜਿੱਥੇ ਜਲੌਅ (ਜਲੂਸ) ਸਜਾਏ ਜਾ ਰਹੇ ਸੀ।
ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੇ ਜਲੌਅ ਨੂੰ ਅਗਵਾਈ ਦਿੱਤੀ। ਬੱਚਿਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ।
ਅਮਰੀਕਾ 'ਚ ਜਾਹੋ ਜਲਾਲ ਨਾਲ ਮਨਾਈ ਗਈ ਵਿਸਾਖੀ
ਅਮਰੀਕਾ 'ਚ ਜਾਹੋ ਜਲਾਲ ਨਾਲ ਮਨਾਈ ਗਈ ਵਿਸਾਖੀ
ਅਮਰੀਕਾ 'ਚ ਜਾਹੋ ਜਲਾਲ ਨਾਲ ਮਨਾਈ ਗਈ ਵਿਸਾਖੀ