ਬੀਜੇਪੀ ਦੀ ਖੂਬਸੂਰਤ ਲੀਡਰ ਕੋਕੀਨ ਸਣੇ ਗ੍ਰਿਫਤਾਰ, ਦੋਸਤ ਪ੍ਰੋਬੀਰ ਕੁਮਾਰ ਵੀ ਪੁਲਿਸ ਅੜਿੱਕੇ
ਕੋਲਕਾਤਾ ਪੁਲਿਸ ਨੇ ਭਾਜਪਾ ਯੂਥ ਨੇਤਾ ਪਾਮੇਲਾ ਗੋਸਵਾਮੀ ਕੋਲੋਂ ਕੋਕੀਨ ਬਰਾਮਦ ਕੀਤੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਾਮੇਲਾ ਗੋਸਵਾਮੀ ਆਪਣੀ ਕਾਰ 'ਚ 100 ਗ੍ਰਾਮ ਕੋਕੀਨ ਲੈ ਕੇ ਜਾ ਰਹੀ ਸੀ। ਪੁਲਿਸ ਨੇ ਉਨ੍ਹਾਂ ਦੇ ਦੋਸਤ ਪ੍ਰੋਬੀਰ ਕੁਮਾਰ ਡੇ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੋਵੇਂ ਇਕੋ ਕਾਰ 'ਚ ਸਵਾਰ ਸਨ। ਦੋਵਾਂ ਨੂੰ ਨਿਊ ਅਲੀਪੁਰ ਖੇਤਰ ਦੇ ਐਨਆਰ ਐਵੀਨਿਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Download ABP Live App and Watch All Latest Videos
View In Appਪੁਲਿਸ ਨੇ ਦੱਸਿਆ ਕਿ ਪਾਮੇਲਾ ਗੋਸਵਾਮੀ ਦੇ ਬੈਗ ਅਤੇ ਕਾਰ ਦੇ ਹੋਰ ਹਿੱਸਿਆਂ ਤੋਂ ਲਗਪਗ 100 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਕਿਹਾ, “ਗੋਸਵਾਮੀ ਕੁਝ ਸਮੇਂ ਤੋਂ ਨਸ਼ਾ ਤਸਕਰੀ 'ਚ ਸ਼ਾਮਲ ਸੀ। ਅੱਜ, ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ ਆਪਣੇ ਸਾਥੀ ਪ੍ਰਬੀਰ ਦੇ ਨਾਲ ਖਰੀਦਦਾਰ ਨੂੰ ਨਸ਼ਾ ਸਪਲਾਈ ਕਰਨ ਆ ਰਹੀ ਹੈ। ਪੁਲਿਸ ਦੀਆਂ ਅੱਠ ਗੱਡੀਆਂ ਨੇ ਗੋਸਵਾਮੀ ਦੀ ਕਾਰ ਨੂੰ ਘੇਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਅਧਿਕਾਰੀ ਨੇ ਕਿਹਾ, 'ਇਸ ਮਾਮਲੇ 'ਚ ਜਾਂਚ ਚੱਲ ਰਹੀ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਉਹ ਕਿਸੇ ਡਰੱਗ ਗਿਰੋਹ ਦਾ ਹਿੱਸਾ ਹੈ?'
ਬੀਜੇਪੀ ਨੇ ਕਿਹਾ ਹੈ ਕਿ ਨਸ਼ਿਆਂ ਦੀ ਬਰਾਮਦਗੀ ਦੇ ਮਾਮਲੇ 'ਚ ਪੁਲਿਸ ਦੀ ਭੂਮਿਕਾ ਸ਼ੱਕੀ ਹੈ। ਹਾਲਾਂਕਿ, ਜੇ ਗੋਸਵਾਮੀ ਗਲਤ ਹੈ, ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।
ਸੂਬੇ ਦੀ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਚੰਦਰਿਮਾ ਭੱਟਾਚਾਰੀਆ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਸ਼ਰਮ ਦੀ ਗੱਲ ਹੈ ਕਿ ਪਾਰਟੀ ਦੀਆਂ ਔਰਤਾਂ ਵੀ ਅਜਿਹੇ ਗੈਰਕਾਨੂੰਨੀ ਮਾਮਲਿਆਂ 'ਚ ਸ਼ਾਮਲ ਪਾਈਆਂ ਗਈਆਂ ਹਨ।
BJP leader
BJP leader
- - - - - - - - - Advertisement - - - - - - - - -