ਬੀਜੇਪੀ ਕਾਰਕੁੰਨਾਂ ਵਲੋਂ ਨਵਜੋਤ ਸਿੱਧੂ ਦੇ ਘਰ ਦਾ ਘਿਰਾਓ, ਪੁਲਿਸ ਨੇ ਲਿਆ ਹਿਰਾਸਤ 'ਚ
ਭਾਜਪਾ ਦੇ ਯੁਵਾ ਕਾਰਕੁੰਨਾਂ ਵਲੋਂ ਹੋਲੀ ਸਿਟੀ 'ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ।
Download ABP Live App and Watch All Latest Videos
View In Appਪੁਲਿਸ ਨੇ ਬੈਰੀਕੇਡਿੰਗ ਕਰਕੇ ਹੋਲੀ ਸਿਟੀ ਦੇ ਬਾਹਰ ਵੱਡੀ ਸੰਖਿਆ 'ਚ ਪਹੁੰਚੇ ਕਾਰਕੁੰਨਾਂ ਨੂੰ ਰੋਕਿਆ। ਇਸ ਦੌਰਾਨ ਪੁਲਿਸ ਤੇ ਕਾਰਕੁੰਨਾਂ ਦਰਮਿਆਨ ਜ਼ਬਰਦਸਤ ਧੱਕਾ ਮੁੱਕੀ ਵੀ ਹੋਈ।
ਪੁਲਿਸ ਨੇ ਭਾਜਪਾ ਕਾਰਕੁੰਨਾਂ ਨੂੰ ਹਿਰਾਸਤ 'ਚ ਲਿਆ। ਰਾਜੇਸ਼ ਹਨੀ, ਗੌਤਮ ਅਰੋੜਾ, ਸਲਿਲ ਕਪੂਰ ਆਦਿ ਵਰਕਰਾਂ ਨੂੰ ਹਿਰਾਸਤ 'ਚ ਲਿਆ।
ਨਵਜੋਤ ਸਿੱਧੂ ਨੂੰ ਪਾਕਿਸਤਾਨੀ ਸਮਰਥਕ ਦੱਸ ਕੇ ਭਾਜਪਾ ਯੁਵਾ ਮੋਰਚੇ ਦੇ ਕਾਰਕੁੰਨਾ ਨੇ ਨਾਅਰੇਬਾ ਕੀਤੀ।
ਸਿੱਧੂ ਦੇ ਨਵੇਂ ਬਣੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਕਸ਼ਮੀਰ ਬਾਬਤ ਦਿੱਤੇ ਬਿਆਨ ਤੋੰ ਭੜਕੇ ਭਾਜਪਾ ਦੇ ਵਰਕਰਾਂ ਨੇ ਅੱਜ ਸਿੱਧੂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ .
ਉਨ੍ਹਾਂ ਨੇ ਪੁਲਿਸ 'ਤੇ ਕੁੱਟ-ਮਾਰ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਵਲੋਂ ਕਈ ਵਾਰ ਬੈਰੀਕੇਡਿੰਗ ਤੋੜੀ ਗਈ।
ਉਨ੍ਹਾਂ ਨੇ ਪੁਲਿਸ 'ਤੇ ਕੁੱਟ-ਮਾਰ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਵਲੋਂ ਕਈ ਵਾਰ ਬੈਰੀਕੇਡਿੰਗ ਤੋੜੀ ਗਈ।