ਮੀਂਹ ਨਾਲ ਸੜਕਾਂ ਬਣੀਆਂ ਤਲਾਅ, ਕਈ ਥਾਵਾਂ 'ਤੇ ਵਾਹਨ ਡੁੱਬੇ, ਦੇਖੋ ਤਸਵੀਰਾਂ
Download ABP Live App and Watch All Latest Videos
View In Appਮੌਸਮ ਵਿਭਾਗ ਨੇ ਰਾਜਧਾਨੀ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ 'ਚ 17 ਤੋਂ 20 ਜੁਲਾਈ ਤੱਕ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ।
ਇਸ ਬੱਸ ਵਿੱਚ ਬਹੁਤ ਸਾਰੇ ਯਾਤਰੀ ਮੌਜੂਦ ਸਨ, ਜੋ 15 ਫੁੱਟ ਡੂੰਘੇ ਪਾਣੀ ਵਿੱਚ ਫਸ ਜਾਣ ਕਾਰਨ ਬਾਹਰ ਨਹੀਂ ਨਿਕਲ ਸਕੇ। ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦਾ ਅਮਲਾ ਆਇਆ ਅਤੇ ਬੱਸ ਵਿੱਚ ਫਸੇ ਲੋਕਾਂ ਨੂੰ ਪੌੜੀਆਂ ਰਾਹੀਂ ਬਾਹਰ ਕੱਢਿਆ। ਇਹ ਤਸਵੀਰ ਹਰ ਸਾਲ ਦਿੱਲੀ ਦੇ ਇਸ ਬ੍ਰਿਜ 'ਤੇ ਵੇਖਣ ਨੂੰ ਮਿਲਦੀ ਹੈ।
ਇਸ ਦੌਰਾਨ ਇਥੋਂ ਲੰਘ ਰਹੀ ਇੱਕ ਡੀਟੀਸੀ ਬੱਸ ਇਸ ਵਿੱਚ ਫਸ ਗਈ। ਸਥਿਤੀ ਇਹ ਸੀ ਕਿ ਅੰਡਰਪਾਸ 'ਤੇ ਲਗਪਗ 15 ਫੁੱਟ ਦਾ ਪਾਣੀ ਭਰ ਗਿਆ ਸੀ ਤੇ ਬੱਸ ਲਗਪਗ ਪੂਰੀ ਤਰ੍ਹਾਂ ਇਸ 'ਚ ਡੁੱਬ ਗਈ ਸੀ।
ਪਹਿਲੀ ਬਾਰਸ਼ ਨਾਲ ਹੀ ਦਿੱਲੀ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਤੇ ਵਾਹਨਾਂ ਦੀ ਆਵਾਜਾਈ 'ਚ ਪ੍ਰੇਸ਼ਾਨੀ ਹੋਈ। ਖ਼ਾਸਕਰ ਦਿੱਲੀ ਦੇ ਮਿੰਟੋ ਬ੍ਰਿਜ ਦੇ ਅੰਡਰਪਾਸ ‘ਤੇ ਇਸ ਦਾ ਦ੍ਰਿਸ਼ ਦੀਖਿਆ, ਪਾਣੀ ਕਈ ਫੁੱਟ ਤੱਕ ਖੜ੍ਹਾ ਹੋ ਗਿਆ।
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਸਨੀਕਾਂ ਦੀ ਭਾਰੀ ਬਾਰਸ਼ ਤੇ ਬੱਦਲਾਂ ਦੀ ਗਰਜ ਨਾਲ ਐਤਵਾਰ ਸਵੇਰੇ ਦੀ ਸ਼ੁਰੂਆਤ ਹੋਈ। ਇਸ ਨਾਲ ਉਨ੍ਹਾਂ ਨੂੰ ਗਰਮੀ ਤੋਂ ਬੇਸ਼ਕ ਰਾਹਤ ਮਿਲੀ ਪਰ ਰਾਹਤ ਦੇ ਨਾਲ ਹੀ ਮੀਂਹ ਨੇ ਵੀ ਮੁਸੀਬਤ ਲਿਆ ਦਿੱਤੀ।
- - - - - - - - - Advertisement - - - - - - - - -