Childrens Day 2024: ਜਾਣੋ ਬਾਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ
ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਭਲਕੇ ਬਾਲ ਦਿਵਸ ਸੈਲੀਬ੍ਰੇਟ ਕੀਤਾ ਜਾਏਗਾ। ਦੱਸ ਦਈਏ 14 ਨਵੰਬਰ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੁੰਦਾ ਹੈ। ਜਿਸ ਕਰਕੇ ਇਸ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਹੀ ਗਰਮਜੋਸ਼ੀ ਦੇ ਨਾਲ ਦੇਸ਼ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ ਅਤੇ ਹੋਰ ਥਾਵਾਂ 'ਤੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
Download ABP Live App and Watch All Latest Videos
View In Appਪੰਡਿਤ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜੀ ਨੇ ਬੱਚਿਆਂ ਅਤੇ ਨੌਜਵਾਨਾਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਕੰਮ ਕੀਤਾ।
ਚਾਚਾ ਨਹਿਰੂ ਦੇ ਬੱਚਿਆਂ ਨਾਲ ਪਿਆਰ ਅਤੇ ਚਾਚਾ ਜੀ ਪ੍ਰਤੀ ਬੱਚਿਆਂ ਦੇ ਸਨੇਹ ਅਤੇ ਪਿਆਰ ਕਾਰਨ 14 ਨਵੰਬਰ ਦਾ ਦਿਨ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਜਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ, ਉਨ੍ਹਾਂ ਨੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਨੇ Indian Institute of Technology, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਰਗੀਆਂ ਦੇਸ਼ ਦੀਆਂ ਸਰਵੋਤਮ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ। ਜਵਾਹਰ ਲਾਲ ਨਹਿਰੂ ਹਮੇਸ਼ਾ ਬੱਚਿਆਂ ਦੀ ਸਿੱਖਿਆ ਪ੍ਰਤੀ ਜਾਗਰੂਕਤਾ ਫੈਲਾਉਂਦੇ ਰਹੇ।
ਪ੍ਰਧਾਨ ਮੰਤਰੀ ਹੋਣ ਦੇ ਨਾਤੇ ਨਹਿਰੂ ਜੀ ਦੇਸ਼ ਵਿੱਚ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਸਨ ਜਿਸ ਵਿੱਚ ਬੱਚਿਆਂ ਅਤੇ ਉਨ੍ਹਾਂ ਦੀ ਭਲਾਈ ਵੱਲ ਧਿਆਨ ਦਿੱਤਾ ਜਾਵੇ।
ਉਨ੍ਹਾਂ ਨੇ 1955 ਵਿੱਚ ਚਿਲਡਰਨ ਫਿਲਮ ਸੋਸਾਇਟੀ ਇੰਡੀਆ ਦੀ ਸਥਾਪਨਾ ਵੀ ਕੀਤੀ ਤਾਂ ਜੋ ਭਾਰਤੀ ਬੱਚੇ ਆਪਣੇ ਆਪ ਨੂੰ ਨੁਮਾਇੰਦਗੀ ਕਰਦੇ ਦੇਖ ਸਕਣ। ਪੰਡਿਤ ਨਹਿਰੂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਜਨਮ ਵਰ੍ਹੇਗੰਢ ਨੂੰ ਭਾਰਤ ਵਿੱਚ ਬਾਲ ਦਿਵਸ ਵਜੋਂ ਚੁਣਿਆ ਗਿਆ।