ਪੜਚੋਲ ਕਰੋ
Constable Recruitment: ਕਾਂਸਟੇਬਲ ਭਰਤੀ ਲਈ ਸਰੀਰਕ ਕੁਸ਼ਲਤਾ ਟੈਸਟ ਦਾ ਨਤੀਜਾ ਐਲਾਨਿਆ, ਇਸ ਦਿਨ ਤੋਂ ਹੋਵੇਗੀ ਸ਼ੁਰੂ
Constable Recruitment: ਐਸਐਸਸੀ ਜੀਡੀ ਕਾਂਸਟੇਬਲ ਭਰਤੀ ਦੇ ਤਹਿਤ ਲਿਖਤੀ ਪ੍ਰੀਖਿਆ ਤੋਂ ਬਾਅਦ, ਸਰੀਰਕ ਕੁਸ਼ਲਤਾ ਟੈਸਟ (physical efficiency test) , ਪੀਈਟੀ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ।
image source: google
1/4

ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ, ਉਹ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ (SSC GD Result 2023)। ਹੁਣ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੁਆਰਾ ਸਰੀਰਕ ਕੁਸ਼ਲਤਾ ਟੈਸਟ ਤੇ ਸਰੀਰਕ ਸਟੈਂਡਰਡ ਟੈਸਟ ਕਰਵਾਇਆ ਜਾਣਾ ਹੈ।
2/4

ਇਸ ਟੈਸਟ ਲਈ ਇੱਕ ਲੱਖ 46 ਹਜ਼ਾਰ ਤੋਂ ਵੱਧ ਮਹਿਲਾ ਤੇ ਪੁਰਸ਼ ਉਮੀਦਵਾਰਾਂ ਨੂੰ ਵਿਸਤ੍ਰਿਤ ਮੈਡੀਕਲ ਜਾਂਚ ਲਈ ਸ਼ਾਰਟਲਿਸਟ ਕੀਤਾ ਗਿਆ ਹੈ। CAPF ਦੀ ਨੋਟੀਫਿਕੇਸ਼ਨ ਅਨੁਸਾਰ, SSC GD ਕਾਂਸਟੇਬਲ 2023 ਦੀ ਭਰਤੀ ਵਿੱਚ PST ਤੇ PET ਲਈ ਚੁਣੇ ਗਏ ਉਮੀਦਵਾਰਾਂ ਦੀ ਵਿਸਤ੍ਰਿਤ ਮੈਡੀਕਲ ਜਾਂਚ 17 ਜੁਲਾਈ ਤੋਂ ਸ਼ੁਰੂ ਹੋਵੇਗੀ।
Published at : 06 Jul 2023 11:40 AM (IST)
ਹੋਰ ਵੇਖੋ





















