Government Job: ਗ੍ਰੈਜੂਏਸ਼ਨ ਪਾਸ ਕਰ ਸਕਦੇ ਹਨ ਇਸ ਸਰਕਾਰੀ ਨੌਕਰੀ ਲਈ ਅਪਲਾਈ, ਜਾਣੋ ਕਿੰਨੀ ਮਿਲੇਗੀ ਸੈਲਰੀ
ਅਰਜ਼ੀਆਂ 1 ਸਤੰਬਰ ਤੋਂ ਸ਼ੁਰੂ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 24 ਸਤੰਬਰ 2024 ਹੈ। ਜਿਹੜੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ, ਉਹ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ, ਉਮੀਦਵਾਰ ਕੋਲ AVSEC ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਅਪਲਾਈ ਕਰਨ ਲਈ aiesl.in 'ਤੇ ਜਾਓ।
Download ABP Live App and Watch All Latest Videos
View In Appਉਮਰ ਸੀਮਾ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 40 ਸਾਲ ਤੱਕ ਦੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਫਾਰਮ ਭਰ ਸਕਦੇ ਹਨ। ਚੋਣ ਲਈ ਪ੍ਰੀਖਿਆਵਾਂ ਦੇ ਕਈ ਗੇੜ ਦੇਣੇ ਪੈਣਗੇ।
ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ, ਉਸ ਤੋਂ ਬਾਅਦ ਨਿੱਜੀ ਇੰਟਰਵਿਊ ਅਤੇ ਅੰਤ ਵਿੱਚ ਦਸਤਾਵੇਜ਼ਾਂ ਦੀ ਤਸਦੀਕ ਹੋਵੇਗੀ। ਸਾਰੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਹੀ ਚੋਣ ਅੰਤਿਮ ਹੋਵੇਗੀ।
ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਫੀਸ ਅਦਾ ਕਰਨੀ ਪਵੇਗੀ। SC, ST ਅਤੇ PWBD ਵਰਗ ਦੇ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ।
ਤਨਖ਼ਾਹ ਆਸਾਮੀ ਦੇ ਹਿਸਾਬ ਨਾਲ ਵੱਖ-ਵੱਖ ਹੈ। ਉਦਾਹਰਣ ਵਜੋਂ, ਖੇਤਰੀ ਸੁਰੱਖਿਆ ਪੋਸਟ ਦੀ ਤਨਖਾਹ 47,625 ਰੁਪਏ ਹੈ ਅਤੇ ਸਹਾਇਕ ਸੁਪਰਵਾਈਜ਼ਰ ਦੇ ਅਹੁਦੇ ਦੀ ਤਨਖਾਹ 27940 ਰੁਪਏ ਹੈ।