RRC NR Bharti 2024: ਰੇਲਵੇ ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ,ਅੱਜ ਤੋਂ ਬਾਅਦ ਨਹੀਂ ਕਰ ਸਕੋਗੇ ਅਪਲਾਈ
ਅਰਜ਼ੀਆਂ 16 ਅਗਸਤ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 16 ਸਤੰਬਰ 2024 ਹੈ। ਜੇਕਰ ਤੁਸੀਂ ਹੁਣ ਤੱਕ ਫਾਰਮ ਨਹੀਂ ਭਰ ਸਕੇ ਤਾਂ ਤੁਰੰਤ ਅਪਲਾਈ ਕਰੋ।
Download ABP Live App and Watch All Latest Videos
View In Appਅਰਜ਼ੀਆਂ ਸਿਰਫ਼ ਔਨਲਾਈਨ ਹੀ ਹੋਣਗੀਆਂ। ਇਸਦੇ ਲਈ, ਉਮੀਦਵਾਰਾਂ ਨੂੰ ਰੇਲਵੇ ਭਰਤੀ ਸੈੱਲ, ਉੱਤਰੀ ਖੇਤਰ ਦੀ ਅਧਿਕਾਰਤ ਵੈੱਬਸਾਈਟ rrcnr.org 'ਤੇ ਜਾਣਾ ਹੋਵੇਗਾ। ਵੇਰਵੇ ਇੱਥੋਂ ਵੀ ਜਾਣੇ ਜਾ ਸਕਦੇ ਹਨ।
ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਨੇ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ, ਉਸ ਕੋਲ ਸਬੰਧਤ ਟਰੇਡ ਵਿੱਚ ਆਈਟੀਆਈ ਡਿਪਲੋਮਾ ਵੀ ਹੋਣਾ ਚਾਹੀਦਾ ਹੈ।
ਉਮਰ ਸੀਮਾ 15 ਤੋਂ 24 ਸਾਲ ਹੈ। ਬਾਕੀ ਵੇਰਵਿਆਂ ਲਈ ਤੁਸੀਂ ਵੈੱਬਸਾਈਟ 'ਤੇ ਦਿੱਤੇ ਨੋਟਿਸ ਨੂੰ ਦੇਖ ਸਕਦੇ ਹੋ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 100 ਰੁਪਏ ਫੀਸ ਅਦਾ ਕਰਨੀ ਪਵੇਗੀ।
SC, ST, PWBD ਅਤੇ ਮਹਿਲਾ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪੈਂਦੀ। ਸਿਲੈਕਸ਼ਨ ਲਈ ਕਿਸੇ ਕਿਸਮ ਦੀ ਪ੍ਰੀਖਿਆ ਦੇਣ ਨਹੀਂ ਦੇਣੀ ਪਵੇਗੀ ਚੋਣ ਮੈਰਿਟ ਦੇ ਆਧਾਰ 'ਤੇ ਹੀ ਹੋਵੇਗੀ। ਇਹਨਾਂ ਅਸਾਮੀਆਂ ਬਾਰੇ ਹੋਰ ਅੱਪਡੇਟ ਜਾਂ ਕੋਈ ਵੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਸਮੇਂ-ਸਮੇਂ 'ਤੇ ਅਧਿਕਾਰਤ ਵੈੱਬਸਾਈਟ 'ਤੇ ਵਿਜ਼ਟ ਕਰੋ।