ਹੌਲਦਾਰ ਦੀਆਂ ਅਸਾਮੀਆਂ ਲਈ ਭਰਤੀ, ਅੱਜ ਹੈ ਅਪਲਾਈ ਕਰਨ ਦਾ ਆਖਰੀ ਦਿਨ, ਪੜ੍ਹੋ ਪੂਰੀ ਜਾਣਕਾਰੀ
ਅੱਜ ਰਾਤ 11 ਵਜੇ ਤੱਕ ਫਾਰਮ ਭਰੇ ਜਾ ਸਕਦੇ ਹਨ। ਇਸ ਦੇ ਲਈ ਤੁਹਾਨੂੰ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ssc.gov.in 'ਤੇ ਜਾਣਾ ਹੋਵੇਗਾ।
Download ABP Live App and Watch All Latest Videos
View In Appਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਪੋਸਟ ਅਨੁਸਾਰ ਉਮਰ ਸੀਮਾ 18 ਤੋਂ 25 ਸਾਲ ਅਤੇ 18 ਤੋਂ 27 ਸਾਲ ਹੈ।
ਇਸ ਭਰਤੀ ਮੁਹਿੰਮ ਰਾਹੀਂ ਐਮਟੀਐਸ ਦੀਆਂ ਕੁੱਲ 4887 ਅਸਾਮੀਆਂ ਅਤੇ ਹੌਲਦਾਰ ਦੀਆਂ 3439 ਅਸਾਮੀਆਂ ਭਰੀਆਂ ਜਾਣਗੀਆਂ। ਤੁਸੀਂ ਵੇਰਵੇ ਦੇਖਣ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।
ਚੋਣ ਕਈ ਪੜਾਵਾਂ ਦੀ ਪ੍ਰੀਖਿਆ ਤੋਂ ਬਾਅਦ ਕੀਤੀ ਜਾਵੇਗੀ। ਇਸ ਵਿੱਚ ਕੰਪਿਊਟਰ ਅਧਾਰਤ ਟੈਸਟ, ਸਰੀਰਕ ਟੈਸਟ (ਹਵਲਦਾਰ ਦੇ ਅਹੁਦੇ ਲਈ), ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਪ੍ਰੀਖਿਆ ਸ਼ਾਮਲ ਹੈ ਪਰ ਪ੍ਰੀਖਿਆ ਦੀ ਮਿਤੀ ਅਜੇ ਜਾਰੀ ਨਹੀਂ ਕੀਤੀ ਗਈ ਹੈ ਪਰ ਸ਼ਾਇਦ ਇਹ ਪ੍ਰੀਖਿਆ ਅਕਤੂਬਰ ਜਾਂ ਨਵੰਬਰ 2024 ਵਿੱਚ ਆਯੋਜਿਤ ਕੀਤੀ ਜਾਵੇਗੀ।
ਅਪਲਾਈ ਕਰਨ ਲਈ, ਜਨਰਲ ਅਤੇ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ₹ 100 ਦੀ ਫੀਸ ਅਦਾ ਕਰਨੀ ਪਵੇਗੀ। SC, ST, ਸਾਬਕਾ ਫੌਜੀ ਵਰਗ ਦੇ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ।