UPSC IAS Toppers 2023: ਇਨ੍ਹਾਂ ਚਾਰ ਕੁੜੀਆਂ ਨੇ UPSC CSE 2022 ‘ਚ ਕੀਤਾ ਟਾਪ, ਜਾਣੋ ਇਨ੍ਹਾਂ ਬਾਰੇ
ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ 'ਚ ਟਾਪ ਕੀਤਾ ਹੈ। ਉਨ੍ਹਾਂ ਦਾ ਰੋਲ ਨੰਬਰ 5809986 ਹੈ। ਉਨ੍ਹਾਂ ਨੇ ਆਪਸ਼ਨਲ ਸਬਜੈਕਟ ਪਾਲੀਟਿਕਲ ਸਾਈਂਸ ਅਤੇ ਇੰਟਰਨੈਸ਼ਨਲ ਰਿਲੇਸ਼ਨ ਲਿਆ ਸੀ। ਉਨ੍ਹਾਂ ਨੇ ਸ਼੍ਰੀ ਰਾਮ ਕਾਲਜ ਆਫ ਕਾਮਰਸ, ਡੀਯੂ, ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ (ਆਨਰਜ਼) ਵਿੱਚ ਗ੍ਰੈਜੂਏਸ਼ਨ ਕੀਤੀ।
Download ABP Live App and Watch All Latest Videos
View In Appਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗਰਿਮਾ ਲੋਹੀਆ ਨੇ UPSC CSE ਪ੍ਰੀਖਿਆ ਵਿੱਚ ਰੈਂਕ 2 ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਰੋੜੀ ਮੱਲ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਆਪਸ਼ਨਲ ਸਬਜੈਕਟ ਕਾਮਰਸ ਅਤੇ ਅਕਾਊਂਟੈਂਸੀ ਸੀ।
ਉਮਾ ਹਰਥੀ ਐਨ ਨੇ UPSC CSE ਪ੍ਰੀਖਿਆ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ IIT, ਹੈਦਰਾਬਾਦ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦਾ ਆਪਸ਼ਨਲ ਸਬਜੈਕਟ ਐਂਥਰੋਪੋਲੋਜੀ ਸੀ।
ਸਮ੍ਰਿਤੀ ਮਿਸ਼ਰਾ ਨੇ UPSC CSE ਪ੍ਰੀਖਿਆ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ ਮਿਰਾਂਡਾ ਹਾਊਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦਾ ਆਪਸ਼ਨਲ ਸਬਜੈਕਟ ਜ਼ੂਲੋਜੀ ਸੀ।