Election Results 2024
(Source: ECI/ABP News/ABP Majha)
ਕਿਸਾਨਾਂ ਨੇ ਇੰਜ ਮਨਾਇਆ 'ਆਜ਼ਾਦੀ ਦਿਹਾੜਾ', ਹਜ਼ਾਰਾਂ ਵਾਹਨਾਂ ਨਾਲ ਕੱਢੀ ਤਿਰੰਗਾ ਯਾਤਰਾ
ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਅਨੁਸਾਰ ਅੱਜ 15 ਅਗਸਤ ਦਾ ਦਿਹਾੜਾ 'ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ' ਦਿਵਸ ਵਜੋਂ ਮਨਾਇਆ ਗਿਆ। ਉਨ੍ਹਾਂ ਵਲੋਂ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 319 ਵੇਂ ਦਿਨ ਵੀ ਪੂਰੇ ਜੋਸ਼ 'ਤੇ ਉਤਸ਼ਾਹ ਨਾਲ ਜਾਰੀ ਰਿਹਾ।
Download ABP Live App and Watch All Latest Videos
View In Appਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣ ਬਾਅਦ ਵੱਖ ਵੱਖ ਤਰ੍ਹਾਂ ਦੇ ਹਜ਼ਾਰਾਂ ਵਾਹਨਾਂ ਰਾਹੀਂ ਬਰਨਾਲਾ ਦੇ ਬਾਜ਼ਾਰਾਂ 'ਚੋਂ ਤਿਰੰਗਾ ਯਾਤਰਾ ਕੱਢੀ ਗਈ। ਹਜ਼ਾਰਾਂ ਮਰਦ ਔਰਤਾਂ ਨੇ 'ਖੇਤੀ ਕਾਨੂੰਨ ਰੱਦ ਕਰੋ' ਅਤੇ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਅਰਿਆਂ ਨਾਲ ਬਰਨਾਲਾ ਦੇ ਬਾਜ਼ਾਰ ਗੂੰਜਣ ਲਾ ਦਿੱਤੇ।
ਹੱਥਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੀਂ, ਅੰਦੋਲਨਕਾਰੀਆਂ ਨੇ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਆਪਣੇ ਇਰਾਦੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਹ ਵਾਪਸ ਨਹੀਂ ਮੁੜਨਗੇ। ਅੱਜ ਧਰਨੇ ਵਾਲੀ ਥਾਂ ਧਰਨਾਕਾਰੀਆਂ ਦੇ ਬੈਠਣ ਲਈ ਬਹੁਤ ਛੋਟੀ ਪੈ ਗਈ।
ਬੁਲਾਰਿਆਂ ਨੇ ਕਿਹਾ ਕਿ 15 ਅਗਸਤ 1947 ਨੂੰ ਸਾਨੂੰ ਯੂਨੀਅਨ ਜੈਕ ਦੀ ਥਾਂ ਆਪਣਾ ਝੰਡਾ ਤਿਰੰਗਾ ਜ਼ਰੂਰ ਮਿਲਿਆ, ਸੰਵਿਧਾਨ ਵੀ ਮਿਲਿਆ ਪਰ ਲੋਕਾਂ ਨੂੰ ਉਹ ਆਜ਼ਾਦੀ ਨਹੀਂ ਮਿਲੀ ਜਿਸ ਦਾ ਸੁਫਨਾ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲਿਆ ਸੀ।
ਉਨ੍ਹਾਂ ਕਿਹਾ ਸਾਨੂੰ ਪੂਰੀ ਨਹੀਂ, ਅਧੂਰੀ ਆਜ਼ਾਦੀ ਮਿਲੀ। ਦੇਸ਼ ਦੇ ਹਾਕਮਾਂ ਨੇ ਜੋ ਨੀਤੀਆਂ ਅਪਣਾਈਆਂ ਉਹ ਚੰਦ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦੀਆਂ ਹਨ। ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਰਹੀ ਹੈ।
ਕਿਸਾਨਾਂ ਮੁਤਾਬਕ ਤਿੰਨ ਕਾਲੇ ਖੇਤੀ ਕਾਨੂੰਨ ਵੀ ਕਾਰਪੋਰੇਟਾਂ ਦੇ ਮੁਨਾਫੇ ਵਧਾਉਣ ਲਈ ਬਣਾਏ ਗਏ ਹਨ। ਜੇਕਰ ਅਸੀਂ ਸੱਚੀ-ਮੁੱਚੀਂ ਆਜ਼ਾਦ ਹੁੰਦੇ ਤਾਂ ਪਿਛਲੇ ਸਾਢੇ ਦਸ ਮਹੀਨਿਆਂ ਤੋਂ ਸੜਕਾਂ 'ਤੇ ਨਾ ਬੈਠੇ ਹੁੰਦੇ।
ਉਨ੍ਹਾਂ ਕਿਹਾ ਅਸਲੀ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਪੈਣਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਹੋਣਾ ਪੈਣਾ ਹੈ।
ਉਨ੍ਹਾਂ ਕਿਹਾ ਅਸਲੀ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਪੈਣਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਹੋਣਾ ਪੈਣਾ ਹੈ।