ਖੌਫਨਾਕ: ਗੰਗਾ ਕਿਨਾਰੇ 2000 ਲਾਸ਼ਾਂ ਦਫ਼ਨ, ਦਿਲ-ਦਹਿਲਾਉਣ ਵਾਲੀਆਂ ਤਸਵੀਰਾਂ
ਨਵੀਂ ਦਿੱਲੀ: ਪਿੱਛਲੇ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਹੋਈ ਬਾਰਸ਼ ਨੇ ਯੋਗੀ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਗੰਗਾ ਨਦੀ ਦੇ ਕੰਢੇ ਪਏ ਮੀਂਹ ਨੇ ਸੈਂਕੜੇ ਕਬਰਾਂ ਤੋਂ ਪਰਦਾ ਚੁੱਕ ਦਿੱਤਾ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ ਲਗਪਗ ਦੋ ਹਜ਼ਾਰ ਲਾਸ਼ਾਂ ਮਿਲੀਆਂ ਹਨ।
ਉੱਤਰ ਪ੍ਰਦੇਸ਼ ਦੇ ਕੇਂਦਰੀ ਅਤੇ ਪੂਰਬੀ ਹਿੱਸਿਆਂ ਵਿੱਚ ਪਏ ਮੀਂਹ ਨੇ ਨਾ ਸਿਰਫ਼ ਪੇਂਡੂ ਆਬਾਦੀ ਦੇ ਹਾਲਾਤ ਨੂੰ ਬੇ-ਪਰਦਾ ਕੀਤਾ ਹੈ।
ਕੋਵਿਡ-19 ਮਹਾਮਾਰੀ ਦੌਰਾਨ ਪਏ ਇਸ ਮੀਂਹ ਕਾਰਨ ਲੋਕਾਂ ਅੰਦਰ ਡਰ ਵੀ ਪੈਦਾ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਗੰਗਾ ਨਦੀ ਦੇ ਕੰਢੇ ਦੋ ਹਜ਼ਾਰ ਤੋਂ ਵੀ ਵੱਧ ਕਬਰਾਂ ਬੇਪਰਦ ਹੋਈਆਂ ਹਨ।
ਖ਼ਬਰ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੰਭੀਰ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਤੇ ਬਿਹਾਰ ਸੂਬਿਆਂ ਵਿੱਚ ਇਸ ਵਰਤਾਰੇ ਦੀ ਜਾਂਚ ਬਾਰੇ ਆਖਿਆ ਹੈ, ਕਿਉਂਕਿ ਇਸ ਨਾਲ ਅੱਗੇ ਕੋਵਿਡ-19 ਲਾਗ ਦਾ ਫ਼ੈਲਾਅ ਹੋ ਸਕਦਾ ਹੈ।
ਉੱਤਰ ਪ੍ਰਦੇਸ਼ ਸਰਕਾਰ 'ਚ ਇੱਕ ਸੀਨੀਅਰ ਅਧਿਕਾਰੀ ਕਹਿੰਦੇ ਹਨ ਕਿ ਗੰਗਾ ਕੰਢੇ ਦੇ ਇਹ ਦ੍ਰਿਸ਼ ਪ੍ਰੇਸ਼ਾਨ ਕਰਨ ਵਾਲੇ ਹਨ ਤੇ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ