ਤੁਹਾਡੇ ਆਧਾਰ ਕਾਰਡ ਨਾਲ ਹੁਣ ਨਹੀਂ ਹੋ ਸਕਣਗੇ ਇਹ ਦੋ ਕੰਮ, ਜਾਣੋ ਇਹ ਅਹਿਮ ਜਾਣਕਾਰੀ
ਭਾਰਤ ਵਿੱਚ ਕਈ ਥਾਵਾਂ 'ਤੇ ਆਧਾਰ ਕਾਰਡ ਨੂੰ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਵਰਤਿਆ ਜਾਂਦਾ ਹੈ। ਆਧਾਰ ਕਾਰਡ ਤੋਂ ਬਿਨਾਂ ਤੁਸੀਂ ਉਹ ਕੰਮ ਨਹੀਂ ਕਰ ਸਕਦੇ।
Download ABP Live App and Watch All Latest Videos
View In Appਭਾਰਤ ਵਿੱਚ ਪਹਿਲਾ ਆਧਾਰ ਕਾਰਡ ਸਾਲ 2010 ਵਿੱਚ ਜਾਰੀ ਕੀਤਾ ਗਿਆ ਸੀ। ਹੁਣ ਤੱਕ ਭਾਰਤ ਵਿੱਚ ਲਗਭਗ 90 ਫੀਸਦੀ ਆਬਾਦੀ ਦੇ ਕੋਲ ਆਧਾਰ ਕਾਰਡ ਹੈ।
ਭਾਰਤ ਵਿੱਚ ਆਧਾਰ ਕਾਰਡ ਨੂੰ ਲੈ ਕੇ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਹਾਲ ਹੀ 'ਚ ਆਧਾਰ ਕਾਰਡ ਨੂੰ ਲੈ ਕੇ ਨਵਾਂ ਨਿਯਮ ਵੀ ਜਾਰੀ ਕੀਤਾ ਗਿਆ ਹੈ।
ਪਹਿਲਾਂ ਜੇਕਰ ਆਧਾਰ ਕਾਰਡ ਉਪਲਬਧ ਨਾ ਹੋਣ ਉੱਤੇ ਆਧਾਰ ਕਾਰਡ ਐਨਰੋਲਮੈਂਟ ਆਈਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨਰੋਲਮੈਂਟ ਆਈ.ਡੀ. ਆਧਾਰ ਕਾਰਡ ਬਣਾਉਣ ਲਈ ਅਰਜ਼ੀ ਤੋਂ ਬਾਅਦ ਜਾਰੀ ਕੀਤੀ ਜਾਂਦੀ ਹੈ। ਪਰ ਹੁਣ ਕੁਝ ਉਦੇਸ਼ਾਂ ਲਈ ਇਸ ਨੂੰ ਵਰਤਿਆ ਨਹੀਂ ਜਾ ਸਕਦਾ ਹੈ।
ਹੁਣ ਆਧਾਰ ਕਾਰਡ ਐਨਰੋਲਮੈਂਟ ਆਈਡੀ ਦੀ ਵਰਤੋਂ ਭਾਰਤ ਵਿੱਚ ਪੈਨ ਕਾਰਡ ਬਣਾਉਣ ਲਈ ਨਹੀਂ ਕੀਤੀ ਜਾ ਸਕਦੀ। ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਐਨਰੋਲਮੈਂਟ ਆਈਡੀ ਨਾਲ ਪੈਨ ਕਾਰਡ ਨਹੀਂ ਬਣਵਾ ਸਕਦੇ ।
ਇਸ ਦੇ ਨਾਲ ਹੀ ਪਹਿਲਾਂ ਆਧਾਰ ਕਾਰਡ ਐਨਰੋਲਮੈਂਟ ਆਈਡੀ ਦੀ ਵਰਤੋਂ ਆਈਟੀਆਰ ਭਰਨ ਲਈ ਕੀਤੀ ਜਾ ਸਕਦੀ ਸੀ। ਪਰ ਹੁਣ ITR ਭਰਨ ਲਈ ਐਨਰੋਲਮੈਂਟ ID ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।