ਦੇਖੋ ਆਖਰ ਕਿਵੇਂ ਪਿਆ ਮੁੰਬਈ ਦੇ ਇਸ ਪ੍ਰਾਚੀਨ ਸ਼ਿਵ ਮੰਦਰ ਦਾ ਨਾਮ ਬਾਬੁਲਨਾਥ ਮੰਦਿਰ, ਸ਼ਿਵਰਾਤਰੀ 'ਤੇ ਲੱਖਾਂ ਭਗਤ ਕਰਦੇ ਨੇ ਦਰਸ਼ਨ
Babulnath Temple Mumbai: ਮਹਾਰਾਸ਼ਟਰ ਦੇ ਮੁੰਬਈ 'ਚ ਸਥਿਤ ਭਗਵਾਨ ਸ਼ਿਵ ਦਾ ਮੰਦਰ ਬਾਬੁਲਨਾਥ ਮੰਦਰ (Babulnath Temple) ਪੂਰੇ ਦੇਸ਼ 'ਚ ਕਾਫੀ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ। ਇਸ ਦੇ ਨਾਲ ਹੀ ਇੱਥੇ ਹਰ ਸੋਮਵਾਰ ਨੂੰ ਵਿਸ਼ੇਸ਼ ਪੂਜਾ ਵੀ ਕੀਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਮੰਦਰ ਦੀ ਦਿਲਚਸਪ ਕਹਾਣੀ।
Download ABP Live App and Watch All Latest Videos
View In Appਸਾਡੇ ਦੇਸ਼ ਦੇ ਪ੍ਰਾਚੀਨ ਮੰਦਰਾਂ ਵਿੱਚੋਂ ਇੱਕ, ਬਾਬੁਲਨਾਥ ਮੰਦਿਰ ਮੁੰਬਈ ਵਿੱਚ ਗਿਰਗਾਮ ਚੌਪਾਟੀ ਵਿੱਚ ਮਾਲਾਬਾਰ ਹਿਲਸ ਦੀ ਪਹਾੜੀ ਉੱਤੇ ਬਣਿਆ ਹੋਇਆ ਹੈ। ਦੱਸ ਦਈਏ ਕਿ ਇਸ ਮੰਦਰ ਦੇ ਨੇੜੇ 17.84 ਕਿਲੋਮੀਟਰ ਲੰਬੀ ਮੀਠੀ ਨਦੀ ਵੀ ਹੈ।
ਇਹ ਮੰਦਰ ਮਰਾਠੀ ਸ਼ੈਲੀ ਦੇ ਆਰਕੀਟੈਕਚਰ ਵਿੱਚ ਬਣਾਇਆ ਗਿਆ ਹੈ। ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸ਼ਰਧਾਲੂ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਮੰਦਿਰ ਦੇ ਨਾਮ ਬਾਰੇ ਗੱਲ ਕਰਦੇ ਹੋਏ ਕਿਹਾ ਜਾਂਦਾ ਹੈ ਕਿ ਇੱਕ ਗਵਾਲੇ ਨੇ ਇਸ ਮੰਦਰ ਵਿੱਚ ਸਥਿਤ ਸ਼ਿਵਲਿੰਗ ਨੂੰ ਆਪਣੇ ਗੁਰੂ ਸ਼੍ਰੀ ਪਾਂਡੁਰੰਗ ਨੂੰ ਦਿਖਾਇਆ ਸੀ। ਜਿਸ ਦਾ ਨਾਮ ਬਾਬਲ ਸੀ। ਇਸ ਲਈ ਇਸ ਮੰਦਰ ਦਾ ਨਾਂ ਸ਼੍ਰੀ ਬਾਬੁਲਨਾਥ ਰੱਖਿਆ ਗਿਆ।
ਇਸ ਦੇ ਨਾਲ ਹੀ ਇੱਕ ਮਾਨਤਾ ਇਹ ਵੀ ਹੈ ਕਿ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ ਬਬੂਲ ਦੇ ਦਰੱਖਤ ਦੀ ਛਾਂ ਵਿੱਚ ਮਿਲਿਆ ਸੀ। ਜਿਸ ਤੋਂ ਬਾਅਦ ਮੰਦਰ ਦਾ ਨਾਂ ਬਦਲ ਕੇ ਸ਼੍ਰੀ ਬਾਬੁਲਨਾਥ ਕਰ ਦਿੱਤਾ ਗਿਆ।
ਦੱਸ ਦਈਏ ਕਿ ਮੰਦਰ ਦਾ ਨਿਰਮਾਣ ਸਾਲ 1806 ਵਿੱਚ ਹੋਇਆ ਸੀ ਅਤੇ ਸਾਲ 1840 ਵਿੱਚ ਮੰਦਰ ਵਿੱਚ ਭਗਵਾਨ ਸ਼ਿਵ ਦੇ ਪਰਿਵਾਰਕ ਮੈਂਬਰਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ। ਜਿਸ ਵਿੱਚ ਮਾਤਾ ਪਾਰਵਤੀ, ਸ਼੍ਰੀ ਗਣੇਸ਼ ਜੀ, ਕਾਰਤੀਕੇਯ, ਨਾਗਦੇਵ ਆਦਿ ਦੇ ਨਾਲ-ਨਾਲ ਸ਼ੀਤਲਾ ਮਾਤਾ, ਹਨੂੰਮਾਨ ਜੀ, ਲਕਸ਼ਮੀਨਾਰਾਇਣ, ਗਰੁਣ ਅਤੇ ਚੰਦਦੇਵ ਆਦਿ ਦੀਆਂ ਮੂਰਤੀਆਂ ਵੀ ਸ਼ਾਮਲ ਸਨ। ਵਰਤਮਾਨ ਵਿੱਚ ਇਸ ਮੰਦਿਰ ਦੀ ਦੇਖ-ਭਾਲ ਸ਼੍ਰੀ ਬਾਬੁਲਨਾਥ ਮਹਾਦੇਵ ਦੇਵਲਾਯ ਸੰਸਥਾ ਦੁਆਰਾ ਕੀਤੀ ਜਾ ਰਹੀ ਹੈ।
ਇਸ ਪ੍ਰਾਚੀਨ ਮੰਦਰ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ। ਇੱਕ ਕਥਾ ਅਨੁਸਾਰ ਤਕਰੀਬਨ 300 ਸਾਲ ਪਹਿਲਾਂ ਮਾਲਾਬਾਰ ਦੀ ਪਹਾੜੀ ਉੱਤੇ ਇੱਕ ਵੱਡੀ ਚਰਾਗਾਹ ਹੁੰਦੀ ਸੀ। ਜ਼ਿਆਦਾਤਰ ਪਹਾੜੀ ਅਤੇ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਸੁਨਿਆਰੇ ਪਾਂਡੁਰੰਗ ਕੋਲ ਸੀ।
ਇਸ ਅਮੀਰ ਸੁਨਿਆਰੇ ਕੋਲ ਬਹੁਤ ਸਾਰੀਆਂ ਗਾਵਾਂ ਸਨ, ਜਿਨ੍ਹਾਂ ਲਈ ਪਾਂਡੁਰੰਗ ਨੇ ਇੱਕ ਆਜੜੀ ਰੱਖਿਆ ਹੋਇਆ ਸੀ। ਜਿਸ ਦਾ ਨਾਮ ਬਾਬੁਲ ਸੀ। ਸਾਰੀਆਂ ਗਾਵਾਂ ਵਿੱਚੋਂ ਕਪਿਲਾ ਨਾਮ ਦੀ ਇੱਕ ਗਾਂ ਬਾਕੀ ਸਭ ਨਾਲੋਂ ਵੱਧ ਦੁੱਧ ਦਿੰਦੀ ਸੀ।
ਫਿਰ ਪਾਂਡੁਰੰਗ ਨੇ ਇਕ ਦਿਨ ਦੇਖਿਆ ਕਿ ਕਪਿਲਾ ਕੁਝ ਦਿਨਾਂ ਤੋਂ ਦੁੱਧ ਨਹੀਂ ਦੇ ਰਹੀ ਸੀ।ਜਿਸ ਦੇ ਬਾਅਦ ਉਸਨੇ ਬਾਬੁਲ ਤੋਂ ਇਸਦਾ ਕਾਰਨ ਪੁੱਛਿਆ ਅਤੇ ਬਾਬੁਲ ਨੇ ਜੋ ਉੱਤਰ ਦਿੱਤਾ ਉਸ ਨੂੰ ਸੁਣਕੇ ਸੁਨਿਆਰ ਹੈਰਾਨ ਹੋ ਗਿਆ। ਬਾਬੁਲ ਨੇ ਦੱਸਿਆ ਕਿ ਘਾਹ ਖਾਣ ਤੋਂ ਬਾਅਦ ਇਹ ਗਾਂ ਕਿਸੇ ਖਾਸ ਜਗ੍ਹਾ 'ਤੇ ਜਾ ਕੇ ਆਪਣਾ ਦੁੱਧ ਸੁੱਟਦੀ ਹੈ, ਇਸ ਤੋਂ ਬਾਅਦ ਸੁਨਿਆਰੇ ਨੇ ਉਸ ਜਗ੍ਹਾ ਦੀ ਖੁਦਾਈ ਕਰਵਾਈ। ਉਸ ਖੁਦਾਈ ਵਿਚ ਕਾਲੇ ਰੰਗ ਦਾ ਸਵੈ-ਸਰੂਪ ਸ਼ਿਵਲਿੰਗ ਨਿਕਲਿਆ। ਉਦੋਂ ਤੋਂ ਅੱਜ ਤੱਕ ਉਸ ਸਥਾਨ 'ਤੇ ਬਾਬੁਲਨਾਥ ਦੀ ਪੂਜਾ ਕੀਤੀ ਜਾ ਰਹੀ ਹੈ।