ਗੁਜਰਾਤ ਪਹੁੰਚੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਸਾਬਰਮਤੀ ਆਸ਼ਰਮ 'ਚ ਕੱਤਿਆ ਚਰਖਾ ਵੇਖੋ ਤਸਵੀਰਾਂ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਦੋ ਦਿਨਾਂ ਭਾਰਤ ਦੌਰੇ 'ਤੇ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ।
Download ABP Live App and Watch All Latest Videos
View In Appਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ਤੇ ਸੜਕ ਦੇ ਕਿਨਾਰੇ 'ਤੇ ਰਵਾਇਤੀ ਗੁਜਰਾਤੀ ਨਾਚ ਤੇ ਸੰਗੀਤ ਦਾ ਪ੍ਰਦਰਸ਼ਨ ਕਰ ਰਹੇ ਸਮੂਹਾਂ ਵੱਲੋਂ ਸਵਾਗਤ ਕੀਤਾ ਗਿਆ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਤੇ ਰਾਜਪਾਲ ਆਚਾਰੀਆ ਦੇਵਵਰਤ ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਸਵਾਗਤ ਕੀਤਾ।
ਬੋਰਿਸ ਜੌਨਸਨ ਦਾ ਸਵਾਗਤ ਕਰਨ ਲਈ ਗੁਜਰਾਤ ਦੇ ਕਈ ਸੀਨੀਅਰ ਅਧਿਕਾਰੀ ਤੇ ਮੰਤਰੀ ਵੀ ਮੌਜੂਦ ਰਹੇ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਗਾਂਧੀ ਆਸ਼ਰਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਪਹੁੰਚੇ। ਇੱਥੇ ਉਨ੍ਹਾਂ ਨੂੰ ਕਿਤਾਬਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ।
ਬੋਰਿਸ ਜੌਨਸਨ ਨੇ ਸਾਬਰਮਤੀ ਆਸ਼ਰਮ ਵਿਖੇ ਬਾਪੂ ਦੀ ਤਸਵੀਰ ਨੂੰ ਮਾਲਾ ਪਹਿਨਾਈ। ਇਸ ਤੋਂ ਬਾਅਦ ਉਹ ਚਰਖਾ ਚਲਾ ਕੇ ਸੂਤ ਕੱਤਦੇ ਨਜ਼ਰ ਆਏ।
ਕੋਵਿਡ-19 ਕਾਰਨ ਆਪਣੀਆਂ ਪਿਛਲੀਆਂ ਫੇਰੀਆਂ ਮੁਲਤਵੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਜੌਨਸਨ ਦੀ ਇਹ ਪਹਿਲੀ ਵੱਡੀ ਭਾਰਤ ਫੇਰੀ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਗੁਜਰਾਤ ਦੇ ਸਾਬਰਮਤੀ ਆਸ਼ਰਮ ਵਿੱਚ ਚਰਖਾ ਕੱਤਦੇ ਨਜ਼ਰ ਆਏ।
ਇਹ ਪਹਿਲੀ ਵਾਰ ਹੈ ਜਦੋਂ ਯੂਕੇ ਦੇ ਪ੍ਰਧਾਨ ਮੰਤਰੀ ਭਾਰਤ ਦੇ ਪੰਜਵੇਂ ਸਭ ਤੋਂ ਵੱਡੇ ਰਾਜ ਗੁਜਰਾਤ ਦੇ ਦੌਰੇ 'ਤੇ ਹਨ।