ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ, ਰੂਟ ਕੀਤੇ ਗਏ ਡਾਈਵਰਟ
abp sanjha
Updated at:
28 Jan 2022 10:52 AM (IST)
1
ਚੰਡੀਗੜ੍ਹ-ਮਨਾਲੀ ਦਾ ਨੈਸ਼ਨਲ ਹਾਈਵੇ-21 ਇੱਕ ਵਾਰ ਫਿਰ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ।
Download ABP Live App and Watch All Latest Videos
View In App2
ਕਰੀਬ 7 ਮੀਲ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ। ਪਹਾੜਾਂ ਤੋਂ ਲਗਾਤਾਰ ਚੱਟਾਨਾਂ ਡਿੱਗ ਰਹੀਆਂ ਹਨ ਜਿਸ ਕਾਰਨ ਪਿਛਲੇ 14 ਘੰਟਿਆਂ ਤੋਂ ਹਾਈਵੇਅ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ।
3
ਢਿੱਗਾਂ ਡਿੱਗਣ ਕਾਰਨ ਕਈ ਕਿਲੋਮੀਟਰ ਤੱਕ ਵਾਹਨਾਂ ਦਾ ਜਾਮ ਲੱਗ ਚੁੱਕਿਆ ਹੈ,
4
ਪੁਲਿਸ ਵਿਭਾਗ ਦੇ ਮੁਲਾਜ਼ਮ ਵੀ ਮੌਕੇ 'ਤੇ ਤਾਇਨਾਤ ਹਨ।
5
ਦੁਪਹਿਰ ਤੱਕ ਸੜਕ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਛੋਟੇ ਵਾਹਨ ਮੰਡੀ ਤੋਂ ਕੁੱਲੂ ਵਾਇਆ ਕਟੌਲਾ ਤੇ ਕੁੱਲੂ ਤੋਂ ਚੈਲ ਚੌਕ ਰਾਹੀਂ ਮੰਡੀ ਲਈ ਭੇਜੇ ਜਾ ਰਹੇ ਹਨ।
6
ਡੀਸੀ ਮੰਡੀ ਅਰਿੰਦਮ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਸੜਕ ਨੂੰ ਖੁਲਵਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਹਾਈਵੇ ਨੂੰ ਖੋਲ੍ਹ ਦਿੱਤਾ ਜਾਵੇਗਾ।
7
ਸੜਕ ਨੂੰ ਖੁਲ੍ਹਵਾਉਣ ਲਈ ਜੇਸੀਬੀ ਮਸ਼ੀਨਾਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ।