Char Dham Yatra: ਕੀ ਇਸ ਵੇਲੇ ਚਾਰ ਧਾਮ ਦੀ ਯਾਤਰਾ 'ਤੇ ਜਾਣਾ ਹੋਵੇਗਾ ਸਹੀ? ਕੀ ਹਨ ਕੇਦਾਰਨਾਥ ਦੇ ਹਾਲਾਤ...ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਹਿੰਦੂਆਂ ਦੇ ਸਭ ਤੋਂ ਪਵਿੱਤਰ ਅਤੇ ਮੁੱਖ ਧਰਮ ਅਸਥਾਨਾਂ ਦੀ ਯਾਤਰਾ ਫਿਲਹਾਲ ਜਾਰੀ ਹੈ। ਹਰ ਰੋਜ਼ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਆ ਰਹੇ ਹਨ। ਜਿਸ ਕਾਰਨ ਉਥੇ ਪ੍ਰਸ਼ਾਸਨ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Download ABP Live App and Watch All Latest Videos
View In Appਉੱਤਰਾਖੰਡ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਚਾਰਧਾਮ, ਗੰਗੋਤਰੀ, ਯਮੁਨੋਤਰੀ, ਬਦਰੀਨਾਥ ਅਤੇ ਕੇਦਾਰਨਾਥ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹੇ ਹਨ, ਪਿਛਲੇ ਦਿਨੀਂ ਕੁਝ ਅਵਿਵਸਥਾਵਾਂ ਕਰਕੇ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨਾਂ ਰੁਕ ਗਈਆਂ ਸਨ।
ਅਜਿਹੇ 'ਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 80 ਸ਼ਰਧਾਲੂ ਦਰਸ਼ਨ ਕੀਤੇ ਬਿਨਾਂ ਹੀ ਪਰਤ ਗਏ ਹਨ। ਬਹੁਤ ਸਾਰੇ ਸ਼ਰਧਾਲੂ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਸ਼ਨਾਂ ਲਈ ਗਏ, ਪਰ ਭੀੜ ਹੋਣ ਕਾਰਨ ਸ਼ਰਧਾਲੂ ਚਾਰੇ ਧਾਮ ਦੇ ਦਰਸ਼ਨ ਨਹੀਂ ਕਰ ਸਕੇ।
ਬਹੁਤ ਜ਼ਿਆਦਾ ਭੀੜ ਹੋਣ ਕਾਰਨ ਸ਼ਰਧਾਲੂ ਬਹੁਤ ਪ੍ਰੇਸ਼ਾਨ ਹਨ, ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਵੀ ਕਈ ਘੰਟੇ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ।
ਕੇਦਾਰਨਾਥ ਦੇ ਦਰਸ਼ਨਾਂ ਲਈ ਵੀ ਲੋਕ ਘੰਟਿਆਂਬੱਧੀ ਕਤਾਰਾਂ 'ਚ ਲੱਗੇ ਰਹੇ ਹਨ, ਜਿਸ ਦੌਰਾਨ ਕਈ ਲੋਕਾਂ ਅਤੇ ਬਜ਼ੁਰਗਾਂ ਦੀ ਸਿਹਤ ਵੀ ਖਰਾਬ ਹੋਣ ਲੱਗ ਪਈ ਹੈ। ਅਜਿਹੇ 'ਚ ਕਈ ਸ਼ਰਧਾਲੂ ਬਿਨਾਂ ਦਰਸ਼ਨ ਕੀਤਿਆਂ ਹੀ ਪਰਤ ਗਏ।
ਇਸ ਸਮੇਂ ਉਤਰਾਖੰਡ 'ਚ ਸ਼ਰਧਾਲੂਆਂ ਦਾ ਮੇਲਾ ਲੱਗਿਆ ਹੋਇਆ ਹੈ, ਜਿਸ ਕਰਕੇ ਪ੍ਰਸ਼ਾਸਨ ਨੇ ਕੁਝ ਦਿਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ 'ਤੇ ਰੋਕ ਲਗਾ ਦਿੱਤੀ ਸੀ। ਗੰਗੋਤਰੀ ਅਤੇ ਯਮੁਨੋਤਰੀ ਵਿੱਚ ਸ਼ਰਧਾਲੂਆਂ ਦੀ ਭੀੜ ਹੈ।
ਇਸ ਸਭ ਦੇ ਕਾਰਨ ਚਾਰਧਾਮ ਯਾਤਰਾ 'ਤੇ ਜਾਣਾ ਖਾਸ ਕਰਕੇ ਬਜ਼ੁਰਗਾਂ ਲਈ ਠੀਕ ਨਹੀਂ ਹੈ। ਜੇਕਰ ਤੁਹਾਡੀ ਸਿਹਤ ਵਿਗੜਦੀ ਹੈ, ਤਾਂ ਤੁਹਾਨੂੰ ਉੱਥੋਂ ਬਾਹਰ ਜਾਣ ਲਈ ਘੱਟੋ-ਘੱਟ 4 ਤੋਂ 5 ਘੰਟੇ ਲੱਗਣਗੇ। ਹਾਲਾਂਕਿ ਪੁਲਿਸ ਹਰ ਜਗ੍ਹਾ ਮਦਦ ਕਰਨ ਲਈ ਤਿਆਰ ਹੈ, ਪਰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਣੀ ਯਾਤਰਾ ਦੀ ਯੋਜਨਾ ਬਣਾਓ।