Kuno National Park : ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤਾ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ, ਤੁਸੀਂ ਵੀ ਦੇਖੋ ਤਸਵੀਰਾਂ
ਨਾਮੀਬੀਆ ਤੋਂ ਭਾਰਤ ਲਿਆਂਦੇ ਇੱਕ ਮਾਦਾ ਚੀਤੇ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਬੁੱਧਵਾਰ (29 ਮਾਰਚ) ਨੂੰ ਇਹ ਜਾਣਕਾਰੀ ਦਿੱਤੀ।
Download ABP Live App and Watch All Latest Videos
View In Appਭਾਰਤ ਵਿੱਚ ਆਖਰੀ ਚੀਤੇ ਦੀ ਮੌਤ 1947 ਵਿੱਚ ਮੌਜੂਦਾ ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਵਿੱਚ ਹੋਈ ਸੀ ਅਤੇ ਜ਼ਮੀਨ 'ਤੇ ਸਭ ਤੋਂ ਤੇਜ਼ੀ ਨਾਲ ਦੌੜਨ ਵਾਲੇ ਜਾਨਵਰ ਨੂੰ 1952 ਵਿੱਚ ਦੇਸ਼ ਵਿੱਚ ਅਲੋਪ ਹੋਣ ਦਾ ਐਲਾਨ ਕੀਤਾ ਗਿਆ ਸੀ।
ਕੇਂਦਰੀ ਵਾਤਾਵਰਣ ਮੰਤਰੀ ਨੇ 'ਪ੍ਰੋਜੈਕਟ ਚੀਤਾ' ਦੀ ਸਮੁੱਚੀ ਟੀਮ ਨੂੰ ਵਾਤਾਵਰਣ ਦੇ ਪੱਖੋਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਅਤੇ ਚੀਤਿਆਂ ਨੂੰ ਭਾਰਤ ਵਾਪਸ ਲਿਆਉਣ ਲਈ ਕੀਤੇ ਅਣਥੱਕ ਯਤਨਾਂ ਲਈ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 17 ਸਤੰਬਰ ਨੂੰ ਆਪਣੇ 72ਵੇਂ ਜਨਮ ਦਿਨ 'ਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਨਾਮੀਬੀਆ ਤੋਂ ਲਿਆਂਦੀਆਂ ਪੰਜ ਮਾਦਾ ਅਤੇ ਤਿੰਨ ਨਰ ਚੀਤਿਆਂ ਨੂੰ ਛੱਡਿਆ ਸੀ।
ਇਨ੍ਹਾਂ 'ਚੋਂ ਇਕ ਮਾਦਾ ਚੀਤਾ 'ਸਾਸ਼ਾ' ਦੀ ਸੋਮਵਾਰ (27 ਮਾਰਚ) ਨੂੰ ਗੁਰਦਿਆਂ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਹ ਜਾਣਕਾਰੀ ਮੱਧ ਪ੍ਰਦੇਸ਼ ਦੇ ਜੰਗਲਾਤ ਅਤੇ ਜੰਗਲੀ ਜੀਵ ਅਧਿਕਾਰੀਆਂ ਨੇ ਦਿੱਤੀ ਸੀ।
18 ਫਰਵਰੀ ਨੂੰ 12 ਹੋਰ ਚੀਤਿਆਂ ਨੂੰ ਦੱਖਣੀ ਅਫਰੀਕਾ ਤੋਂ ਲਿਆ ਕੇ ਕੁਨੋ ਵਿੱਚ ਛੱਡਿਆ ਗਿਆ ਸੀ।