ਜੇ ਤੁਸੀਂ ਵੀ ਬਾਗਬਾਨੀ ਦੇ ਸ਼ੌਕੀਨ ਤਾਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਘੁੰਮ ਆਓ ਦਿੱਲੀ ਦੇ ਇਹ ਪਾਰਕ ਤੇ ਚੌਕ
ਰੰਗ-ਬਿਰੰਗੇ ਫੁੱਲਾਂ ਦੀ ਬਾਗਬਾਨੀ ਕਰਨਾ ਬਹੁਤ ਸਾਰੇ ਲੋਕਾਂ ਦਾ ਸ਼ੌਕ ਹੁੰਦਾ ਹੈ, ਜੇਕਰ ਤੁਸੀਂ ਵੀ ਫੁੱਲਾਂ ਦੀ ਬਾਗਬਾਨੀ ਦੇ ਸ਼ੌਕੀਨ ਹੋ ਤੇ ਫੁੱਲਾਂ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਹੁਣ ਤੁਸੀਂ ਨਵੀਂ ਦਿੱਲੀ ਖੇਤਰ ਦੇ ਪਾਰਕਾਂ ਤੇ ਚੌਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਦੇਖ ਸਕਦੇ ਹੋ।
Download ABP Live App and Watch All Latest Videos
View In Appਨਵੀਂ ਦਿੱਲੀ ਖੇਤਰ ਵਿੱਚ ਵੱਖ-ਵੱਖ ਤੇ ਰੰਗ-ਬਿਰੰਗੇ ਖਿੜਦੇ ਫੁੱਲ ਤੁਹਾਨੂੰ ਮਹਿਸੂਸ ਕਰਾਉਂਦੇ ਹਨ ਕਿ ਤੁਸੀਂ ਧਰਤੀ 'ਤੇ ਸਵਰਗ ਵਿੱਚ ਹੋ, ਦਿੱਲੀ ਵਿੱਚ ਹਰਿਆਲੀ ਵਧਾਉਣ ਲਈ ਐਨਡੀਐਮਸੀ ਨੇ ਆਪਣੇ ਦਿੱਲੀ ਦੇ 3% ਖੇਤਰ ਵਿੱਚੋਂ 64.5% ਨੂੰ ਹਰੇ ਖੇਤਰ ਵਜੋਂ ਵਰਤਿਆ ਹੈ।
ਐਨਡੀਐਮਸੀ ਦੇ ਡਾਇਰੈਕਟਰ ਰਈਸ ਨੇ ਦੱਸਿਆ ਕਿ ਐਨਡੀਐਮਸੀ ਨੇ ਅਕਬਰ ਰੋਡ-ਮੈਥਿਊ ਸਰਕਸ ਚੌਰਾਹੇ ’ਤੇ ਵੱਖ-ਵੱਖ ਰੰਗਾਂ ਵਿੱਚ ਪੇਟੂਨਿਆ ਦੀਆਂ ਫੁੱਲ ਕਲੀਆਂ , ਐਂਟੀਰਿਨਮ, ਵਰਬੇਨਾ, ਮੈਰੀਗੋਲਡ, ਸਾਲਵੀਆ, ਲਾਰਕਸਪੁਰ-ਨੀਲੇ ਦੇ ਫੁੱਲਾਂ ਦੀਆਂ ਮੁਕੁਲੀਆਂ ਲਗਾਈਆਂ ਹਨ। ਦੂਜੇ ਪਾਸੇ ਐਨਡੀਐਮਸੀ ਨੇ ਸ਼ਾਂਤੀ ਮਾਰਗ ’ਤੇ ਸੈਲਵੀਆ, ਕੋਰੋਪਸਿਸ, ਲਿਨਮ, ਡਿਮੋਰਫੋਟਿਕਾ ਆਦਿ ਦੇ ਨਾਲ ਵੱਖ-ਵੱਖ ਰੰਗਾਂ ਵਿੱਚ ਪੈਟੂਨੀਆ ਦੇ ਬੂਟੇ ਲਗਾਏ ਹਨ।
ਦਿੱਲੀ ਵਿੱਚ ਰਹਿਣ ਵਾਲੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪਾਰਕਾਂ ਤੇ ਚੌਕਾਂ ਦੀ ਸੁੰਦਰਤਾ ਦਾ ਆਨੰਦ ਲੈ ਸਕਦੇ ਹਨ। ਰਾਜਧਾਨੀ ਵਿੱਚ ਇਹ ਫੁੱਲਾਂ ਦੀ ਬਾਗਬਾਨੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਬਚਾਉਣ ਦਾ ਕੰਮ ਕਰਦੀ ਹੈ।
ਦਿੱਲੀ ਕੋਲ ਐਨਡੀਐਮਸੀ ਦਾ ਸਿਰਫ਼ 3 ਫੀਸਦੀ ਹਿੱਸਾ ਹੈ ਪਰ ਐਨਡੀਐਮਸੀ ਨੇ ਇਸ ਦਾ 64.5 ਫੀਸਦੀ ਹਿੱਸਾ ਹਰਿਆ ਭਰਿਆ ਖੇਤਰ ਬਣਾਇਆ ਹੈ, ਇਸ ਵਿੱਚ 6 ਬਾਗ ਹਨ ਤੇ 3 ਅੰਤਰਰਾਸ਼ਟਰੀ ਯਾਦਗਾਰੀ ਪਾਰਕ ਵੀ ਸ਼ਾਮਲ ਹਨ।
ਰਾਜਧਾਨੀ ਅੰਦਰ 5 ਗੁਲਾਬ ਦੇ ਪਾਰਕ, ਅੱਠ ਨਰਸਰੀਆਂ, ਤਿੰਨ ਹਾਈ-ਟੈਕ ਨਰਸਰੀਆਂ, ਵੱਖ-ਵੱਖ ਥਾਵਾਂ 'ਤੇ 24 ਵਰਟੀਕਲ ਗਾਰਡਨ, 123 ਰਿਹਾਇਸ਼ੀ ਪਾਰਕ, 450 CPWD ਕਲੋਨੀ ਪਾਰਕ ਅਤੇ ਇੱਕ NDMC ਸਕੂਲ ਆਫ਼ ਗਾਰਡਨਿੰਗ ਸ਼ਾਮਲ ਹਨ।