Election Results 2024
(Source: ECI/ABP News/ABP Majha)
ਦਿੱਲੀ 'ਚ ਮੀਂਹ ਨੇ ਮਚਾਈ ਹਾਹਾਕਾਰ, ਹਵਾਈ ਅੱਡੇ 'ਚ ਵੀ ਭਰਿਆ ਪਾਣੀ, ਬਾਰਸ਼ ਨੇ 77 ਸਾਲ ਦਾ ਤੋੜਿਆ ਰਿਕਾਰਡ
ਦਿੱਲੀ 'ਚ ਸ਼ਨੀਵਾਰ ਸ਼ਾਮ ਤਕ 383.4 ਮਿਮੀ ਬਾਰਸ਼ ਦਰਜ ਕੀਤੀ ਗਈ ਹੈ। ਜੋ ਇਸ ਮਹੀਨੇ 77 ਸਾਲਾਂ 'ਚ ਸਭ ਤੋਂ ਵੱਧ ਹੈ।
Download ABP Live App and Watch All Latest Videos
View In Appਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਸਤੰਬਰ ਮਹੀਨੇ ਹੋਈ ਬਾਰਸ਼ ਇਕ ਦਹਾਕੇ 'ਚ ਸਭ ਤੋਂ ਵੱਧ ਹੈ।
ਸਤੰਬਰ 2017 'ਚ ਰਿਕਾਰਡ ਤੋੜ ਬਾਰਸ਼ ਹੋਈ ਸੀ। ਇਕ ਨਿੱਜੀ ਭਵਿੱਖਬਾਣੀ ਮੁਤਾਬਕ ਸਕਾਈਮੈਟ ਵੈਦਰ ਦੇ ਮੁਖੀ ਜੀਪੀ ਸ਼ਰਮਾ ਨੇ ਦਿੱਲੀ 'ਚ ਸਤੰਬਰ 'ਚ ਰਿਕਾਰਡ ਤੋੜ ਬਾਰਸ਼ ਦੇ ਦੋ ਕਾਰਨ ਦੱਸੇ। ਇਕ ਮਾਨਸੂਨ 'ਚ ਦੇਰੀ ਤੇ ਦੂਜਾ ਘੱਟ ਦਬਾਅ ਪ੍ਰਣਾਲੀ ਦਾ ਜਲਦੀ ਬਣਨਾ।
ਅਗਲੇ ਦੋ ਦਿਨਾਂ 'ਚ ਵੀ ਹਲਕੀ ਬਾਰਸ਼ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ 17-18 ਸਤੰਬਰ ਨੂੰ ਵੀ ਬਾਰਸ਼ ਦਾ ਅਨੁਮਾਨ ਹੈ।
ਇਸ ਸਾਲ ਸਤੰਬਰ 'ਚ ਹੋਈ ਬਾਰਸ਼ ਪਿਛਲੇ ਸਾਲ ਦੇ ਮੁਕਾਬਲੇ ਉਲਟ ਰਹੀ ਹੈ। ਪਿਛਲੇ ਸਾਲ ਸਤੰਬਰ 'ਚ ਦਿੱਲੀ 'ਚ ਆਮ 129.8 ਮਿਮੀ ਦੇ ਮੁਕਾਬਲੇ 20.9 ਮਿਮੀ ਬਾਰਸ਼ ਹੋਈ ਸੀ।
ਦਿੱਲੀ 'ਚ 13 ਜੁਲਾਈ ਤਕ ਮਾਨਸੂਨ ਰੰਗ 'ਚ ਆਇਆ। ਇਸ ਵਾਰ ਮਾਨਸੂਨ ਦੇਰੀ ਨਾਲ ਐਕਟਿਵ ਹੋਇਆ ਪਰ ਰਿਕਾਰਡ ਤੋੜ ਬਾਰਸ਼ ਹੋਈ।
ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਦੀਆਂ ਘਟਨਾਵਾਂ 'ਚ ਵਾਧੇ ਦਾ ਸਿੱਧਾ ਸਬੰਧ ਜਲਵਾਯੂ ਪਰਿਵਰਤਨ ਨਾਲ ਹੈ।
ਦਿੱਲੀ 'ਚ ਐਨੀ ਭਾਰੀ ਬਾਰਸ਼ ਹੋਈ ਕਿ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ।
ਦਿੱਲੀ 'ਚ ਸ਼ਨੀਵਾਰ ਪਾਣੀ ਭਰਨ ਨਾਲ ਹਵਾਈ ਅੱਡੇ ਦੇ ਬਾਹਰ ਵੀ ਪਾਣੀ ਭਰ ਗਿਆ। ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਪੰਜ ਜਹਾਜ਼ਾਂ ਦਾ ਰੂਟ ਬਦਲ ਦਿੱਤਾ ਗਿਆ।
ਦਿੱਲੀ ਹਵਾਈ ਅੱਡੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ। ਜਿੱਥੇ ਖੂਬ ਪਾਣੀ ਭਰਿਆ ਸੀ।
ਹਵਾਈ ਅੱਡੇ ਦੇ ਏਅਰੋਸਿਟੀ ਇਲਾਕੇ 'ਚ ਵੀ ਖੂਬ ਪਾਣੀ ਭਰਿਆ ਦੇਖਿਆ ਗਿਆ।