ED ਨੇ TMC ਸੰਸਦ ਮੈਂਬਰ ਨੁਸਰਤ ਜਹਾਂ ਤੋਂ 6 ਘੰਟਿਆਂ ਤੱਕ ਕੀਤੀ ਪੁੱਛਗਿੱਛ, ਕਿਹਾ- ਮੈਂ ਹਰ ਸਵਾਲ ਦਾ ਜਵਾਬ ਦਿੱਤਾ...
ਈਡੀ ਨੇ ਫਲੈਟ ਅਲਾਟਮੈਂਟ ਘੁਟਾਲੇ ਦੇ ਮਾਮਲੇ ਵਿੱਚ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ। ਉਨ੍ਹਾਂ 'ਤੇ ਨਿਵੇਸ਼ਕਾਂ ਦੇ ਪੈਸੇ ਨਾਲ ਪਾਮ ਐਵੇਨਿਊ ਫਲੈਟ ਖਰੀਦਣ ਦਾ ਦੋਸ਼ ਹੈ। ਉਸ ਸਮੇਂ ਨੁਸਰਤ ਸੇਵਨ ਸੈਂਸ ਇੰਫਰਾਸਟਰਕਚਰ ਕੰਪਨੀ ਦੀ ਤਤਕਾਲੀਨ ਡਾਇਰੈਕਟਰ ਸੀ।
Download ABP Live App and Watch All Latest Videos
View In Appਸ਼ਾਮ ਨੂੰ ਟੀਐਮਸੀ ਸਾਂਸਦ ਨੂੰ ਸੀਜੀਓ ਕੰਪਲੈਕਸ ਸਥਿਤ ਈਡੀ ਦਫ਼ਤਰ ਤੋਂ ਬਾਹਰ ਜਾਂਦਿਆਂ ਦੇਖਿਆ ਗਿਆ। ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕਿਹਾ, 'ਮੈਂ ਈਡੀ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ।'
ਨੁਸਰਤ ਜਹਾਂ ਨੇ ਅੱਗੇ ਕਿਹਾ ਕਿ ਜੇਕਰ ਈਡੀ ਵੱਲੋਂ ਦੁਬਾਰਾ ਬੁਲਾਇਆ ਗਿਆ ਤਾਂ ਉਹ ਜਾਵੇਗੀ। ਈਡੀ ਅਧਿਕਾਰੀ ਮੁਤਾਬਕ ਉਨ੍ਹਾਂ 'ਤੇ ਸ਼ਹਿਰ ਦੇ ਪੂਰਬੀ ਕਿਨਾਰੇ 'ਤੇ ਸਥਿਤ ਨਿਊ ਟਾਊਨ 'ਚ ਫਲੈਟ ਦੇਣ ਦਾ ਵਾਅਦਾ ਕਰਕੇ ਸੀਨੀਅਰ ਨਾਗਰਿਕਾਂ ਨੂੰ ਕਥਿਤ ਤੌਰ 'ਤੇ ਧੋਖਾ ਦੇਣ ਦਾ ਦੋਸ਼ ਹੈ।
ਟੀਐਮਸੀ ਸੰਸਦ ਮੈਂਬਰ ਤੋਂ ਪੁੱਛਗਿੱਛ ਤੋਂ ਪਹਿਲਾਂ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪੁੱਛਗਿੱਛ ਦੀ ਪੂਰੀ ਪ੍ਰਕਿਰਿਆ ਰਿਕਾਰਡ ਕੀਤੀ ਜਾਵੇਗੀ। ਅਧਿਕਾਰੀ ਨੇ ਨੁਸਰਤ ਜਹਾਂ ਨੂੰ ਕੰਪਨੀ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਸਵਾਲ ਪੁੱਛਣ ਅਤੇ ਉਨ੍ਹਾਂ ਦਾ ਬਿਆਨ ਦਰਜ ਕਰਨ ਲਈ ਕਿਹਾ ਸੀ।
ਇਹ ਸ਼ਿਕਾਇਤ ਸੀਨੀਅਰ ਨਾਗਰਿਕਾਂ ਦੇ ਇੱਕ ਸਮੂਹ ਨੇ ਦਰਜ ਕਰਵਾਈ ਹੈ। ਜਿਸ ਵਿੱਚ ਉਨ੍ਹਾਂ ਨੂੰ ਇੱਕ ਰੀਅਲ ਅਸਟੇਟ ਕੰਪਨੀ ਵੱਲੋਂ ਨਿਊ ਟਾਊਨ ਇਲਾਕੇ ਵਿੱਚ ਫਲੈਟ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਦੋਸ਼ ਹੈ।
ਹਾਲਾਂਕਿ, ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਮਾਰਚ 2017 'ਚ ਹੀ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।