Farmers Protest: ਕਿਸਾਨਾਂ ਦੀ ਦਿੱਲੀ 'ਚ ਐਂਟਰੀ ਰੋਕਣ ਲਈ ਵਧੀ ਸਖ਼ਤੀ, ਸਰਹੌਲ ਬਾਰਡਰ 'ਤੇ ਲੱਗਿਆ ਲੰਬਾ ਜਾਮ, ਵੇਖੋ ਤਸਵੀਰਾਂ
ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਅਤੇ ਹਰਿਆਣਾ ਪੁਲਿਸ ਅਲਰਟ 'ਤੇ ਹੈ। ਦਿੱਲੀ ਦੇ ਸਾਰੇ ਪ੍ਰਵੇਸ਼ ਮਾਰਗਾਂ 'ਤੇ ਸਖ਼ਤ ਪਹਿਰਾ ਲਾਇਆ ਹੋਇਆ ਹੈ। ਜਿਸ ਕਰਕੇ ਲੰਮਾ ਜਾਮ ਲੱਗਿਆ ਹੋਇਆ ਹੈ।
Download ABP Live App and Watch All Latest Videos
View In Appਪੰਜਾਬ ਅਤੇ ਰਾਜਸਥਾਨ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਦੀਆਂ ਕਈ ਸਰਹੱਦਾਂ ’ਤੇ ਵੀ ਕਿਸਾਨ ਹੜਤਾਲ ’ਤੇ ਬੈਠੇ ਹਨ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦਿੱਤਾ ਜਾਵੇ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਹੀ ਰੋਕ ਲਿਆ ਹੈ।
ਬੁੱਧਵਾਰ ਸਵੇਰੇ ਗੁਰੂਗ੍ਰਾਮ ਦਿੱਲੀ ਸਰਹੌਲ ਬਾਰਡਰ 'ਤੇ ਦਿੱਲੀ ਪੁਲਿਸ ਦੀ ਚੈਕਿੰਗ ਦੌਰਾਨ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ।
ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੱਜ ਕੁੱਝ ਕਿਸਾਨ ਦਿੱਲੀ 'ਚ ਦਾਖ਼ਲ ਹੋ ਸਕਦੇ ਹਨ, ਜਿਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਅੱਜ ਸਵੇਰ ਤੋਂ ਹੀ ਦਿੱਲੀ ਦੇ ਐਂਟਰੀ ਪੁਆਇੰਟਾਂ 'ਤੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਪੁਲੀਸ ਵੱਲੋਂ ਕੀਤੀ ਚੈਕਿੰਗ ਕਾਰਨ ਸਵੇਰੇ ਹੀ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਮੰਗਲਵਾਰ ਨੂੰ ਮਾਨੇਸਰ 'ਚ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਮਹਾਪੰਚਾਇਤ ਦੌਰਾਨ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਫਿਰ ਦੇਰ ਰਾਤ ਛੱਡ ਦਿੱਤਾ।