Delhi Fire Breaks: ਦਿੱਲੀ ਦੇ ਲਾਜਪਤ ਨਗਰ ਇਲਾਕੇ 'ਚ ਲੱਗੀ ਅੱਗ, ਦੁਕਾਨਾਂ ਸੜ੍ਹ ਕੇ ਸੁਆਹ, ਵੇਖੋ ਤਸਵੀਰਾਂ
ਦੱਖਣ ਪੂਰਬੀ ਦਿੱਲੀ ਦੇ ਲਾਜਪਤ ਨਗਰ ਬਾਜ਼ਾਰ 'ਚ ਮੰਗਲਵਾਰ ਦੁਪਹਿਰ ਨੂੰ ਇਕ ਦੁਕਾਨ 'ਚ ਅੱਗ ਲੱਗ ਗਈ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
Download ABP Live App and Watch All Latest Videos
View In Appਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 2.40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਤੁਰੰਤ ਰਵਾਨਾ ਹੋ ਗਈਆਂ।
ਅਧਿਕਾਰੀ ਮੁਤਾਬਕ ਸਭ ਤੋਂ ਪਹਿਲਾਂ ਇਹ ਅੱਗ ਇਕ ਢਾਬੇ 'ਚ ਲੱਗੀ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਨੇ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਕਰਿਆਨੇ ਦੀ ਦੁਕਾਨ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ।
ਦਿੱਲੀ ਫਾਇਰ ਸਰਵਿਸ ਦੇ ਅਸਿਸਟੈਂਟ ਡਿਵੀਜ਼ਨਲ ਅਫਸਰ ਰਾਜੇਸ਼ ਨੇ ਦੱਸਿਆ ਕਿ ਅੱਗ ਦੁਕਾਨ ਦੇ ਸਾਹਮਣੇ ਲੱਗੇ ਸਾਈਨ ਬੋਰਡ ਤੋਂ ਸ਼ੁਰੂ ਹੋਈ ਅਤੇ ਹੌਲੀ-ਹੌਲੀ ਘਰਾਂ ਤੱਕ ਪਹੁੰਚ ਗਈ। ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ। ਲੋਕ ਪਹਿਲਾਂ ਹੀ ਚਲੇ ਗਏ ਸਨ।
ਦੁਪਹਿਰ 3.20 ਵਜੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਦੱਖਣ-ਪੂਰਬੀ ਦਿੱਲੀ ਵਿੱਚ ਸਥਿਤ ਲਾਜਪਤ ਨਗਰ ਬਾਜ਼ਾਰ ਦਿੱਲੀ ਦੇ ਸਭ ਤੋਂ ਭੀੜ ਵਾਲੇ ਬਾਜ਼ਾਰਾਂ ਵਿੱਚੋਂ ਇੱਕ ਹੈ।