Snowfall In Kashmir: ਕਸ਼ਮੀਰ 'ਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ, ਚਿੱਟੀ ਚਾਦਰ ਨਾਲ ਢਕੇ ਪਹਾੜ, ਵੇਖੋ ਤਸਵੀਰਾਂ
ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ ਸ਼ੁਰੂ ਹੋ ਗਈ ਹੈ। ਸੀਜ਼ਨ ਦੀ ਪਹਿਲੀ ਬਰਫਬਾਰੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਉੱਤਰੀ ਕਸ਼ਮੀਰ ਦੀ ਮਾਛਿਲ ਘਾਟੀ ਦੇ ਕਈ ਉਚਾਈ ਵਾਲੇ ਇਲਾਕਿਆਂ ਵਿੱਚ ਰਾਤ ਤੋਂ ਹੋਈ ਹਲਕੀ ਬਰਫ਼ਬਾਰੀ ਨੇ ਪਹਾੜਾਂ ਨੂੰ ਸਫ਼ੈਦ ਚਾਦਰ ਵਿੱਚ ਢੱਕ ਦਿੱਤਾ ਹੈ।
ਬਰਫਬਾਰੀ ਕਾਰਨ ਇੱਥੋਂ ਦਾ ਤਾਪਮਾਨ ਵੀ ਕਾਫੀ ਹੇਠਾਂ ਡਿੱਗ ਗਿਆ ਹੈ। ਗੁਲਮਰਗ 'ਚ ਵੀ ਸੀਜ਼ਨ ਦੀ ਪਹਿਲੀ ਬਰਫਬਾਰੀ ਸ਼ੁਰੂ ਹੋ ਗਈ ਹੈ। ਚਾਰੇ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ।
ਕਸ਼ਮੀਰ ਆਉਣ ਵਾਲੇ ਸੈਲਾਨੀਆਂ ਲਈ ਕਸ਼ਮੀਰ ਦਾ ਨਜ਼ਾਰਾ ਪਹਿਲਾਂ ਨਾਲੋਂ ਵੀ ਬੇਹੱਦ ਖ਼ੂਬਸੂਰਤ ਹੋ ਗਿਆ ਹੈ। ਸਥਾਨਕ ਲੋਕਾਂ ਦੇ ਨਾਲ-ਨਾਲ ਯਾਤਰੀ ਵੀ ਪਹਿਲੀ ਬਰਫਬਾਰੀ ਦਾ ਆਨੰਦ ਲੈ ਰਹੇ ਹਨ।
ਉੱਚਾਈ ਵਾਲੇ ਖੇਤਰਾਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਕੀ ਰਿਜ਼ੋਰਟ ਗੁਲਮਰਗ, ਬਾਂਦੀਪੋਰਾ ਦੇ ਗੁਰੇਜ਼, ਕੁਪਵਾੜਾ ਦੇ ਮਾਛਿਲ, ਗੰਦਰਬਲ ਦੇ ਤੰਗਦਰ ਅਤੇ ਸੋਨਮਰਗ ਵਿੱਚ ਬੁੱਧਵਾਰ ਦੇਰ ਰਾਤ ਤੱਕ ਹਲਕੀ ਬਰਫ਼ਬਾਰੀ ਹੋਈ।
ਜਿਨ੍ਹਾਂ ਇਲਾਕਿਆਂ 'ਚ ਬਰਫਬਾਰੀ ਨਹੀਂ ਹੋਈ, ਉੱਥੇ ਲਗਾਤਾਰ ਬਾਰਿਸ਼ ਦਾ ਦੌਰ ਜਾਰੀ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਆਵਾਜਾਈ ਵਿੱਚ ਮਾਮੂਲੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 7-10 ਦਿਨਾਂ ਤੱਕ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰਾਂ ਵਿੱਚ ਕਿਸੇ ਵੱਡੀ ਬਰਫ਼ਬਾਰੀ ਦੀ ਕੋਈ ਭਵਿੱਖਬਾਣੀ ਨਹੀਂ ਹੈ।