G20 Summit: ਸਵਾਗਤ, ਖੁਸ਼ੀ ਅਤੇ ਦੁਨੀਆ ਦੇ ਚੰਗੇ ਭਵਿੱਖ ਦਾ ਵਾਅਦਾ...ਪੂਰਾ ਹੋਇਆ ਭਾਰਤ 'ਚ ਜੀ-20 ਸਮਿਟ ਦਾ ਸਫਰ, ਵੇਖੋ ਤਸਵੀਰਾਂ
G20 Summit India: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਦੋ ਰੋਜ਼ਾ ਜੀ-20 ਸਿਖਰ ਸੰਮੇਲਨ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ।
Download ABP Live App and Watch All Latest Videos
View In Appਅਫਰੀਕੀ ਸੰਘ ਨੂੰ ਜੀ-20 'ਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਅਫਰੀਕੀ ਸੰਘ ਦੇ ਪ੍ਰਧਾਨ ਅਜਾਲੀ ਅਸੌਮਾਨੀ ਨੂੰ ਗਲੇ ਲਗਾਇਆ।
ਉੱਥੇ ਹੀ ਸੰਮੇਲਨ ਦੇ ਪਹਿਲੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਰੇ ਮਹਿਮਾਨਾਂ ਲਈ ਡਿਨਰ ਦਾ ਆਯੋਜਨ ਕੀਤਾ ਸੀ। ਰਾਤ ਦੇ ਖਾਣੇ ਤੋਂ ਪਹਿਲਾਂ ਪੀਐਮ ਮੋਦੀ ਨੇ ਸਟੇਜ 'ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਜਿਸ ਥਾਂ 'ਤੇ ਖੜ੍ਹੇ ਸਨ, ਉਸ ਦੇ ਬੈਕਗ੍ਰਾਉਂਡ 'ਚ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੀ ਤਸਵੀਰ ਦਿਖਾਈ ਦੇ ਰਹੀ ਸੀ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਪਤਨੀ ਯੂਕੋ ਕਿਸ਼ਿਦਾ ਨੇ ਸਾੜ੍ਹੀ ਪਾ ਕੇ ਡਿਨਰ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਹਰੇ ਅਤੇ ਗੁਲਾਬੀ ਰੰਗ ਦੀ ਸਾੜੀ ਵਿੱਚ ਸ਼ਾਹੀ ਡਿਨਰ ਵਿੱਚ ਸ਼ਿਰਕਤ ਕੀਤੀ।
ਇੰਟਰਨੈਸ਼ਨਲ ਮੋਨੇਟਰੀ ਫੰਡ (IMF) ਦੀ ਐਮਡੀ ਕ੍ਰਿਸਟਾਲੀਨਾ ਜੌਰਜੀਵਾ ਨੂੰ ਡਿਨਰ ਈਵੈਂਟ ਵਿੱਚ ਭਾਰਤੀ ਪਹਿਰਾਵੇ ਸੂਟ-ਸਲਵਾਰ ਵਿੱਚ ਦੇਖਿਆ ਗਿਆ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਸੈਲਫੀ ਲਈ।
ਕਾਨਫਰੰਸ ਦੇ ਦੂਜੇ ਦਿਨ ਸਾਰੇ ਗਲੋਬਲ ਨੇਤਾਵਾਂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੀਐਮ ਮੋਦੀ ਨੇ ਸਾਰੇ ਨੇਤਾਵਾਂ ਦਾ ਸ਼ਾਲ ਪਾ ਕੇ ਸਵਾਗਤ ਕੀਤਾ।
ਦੂਜੇ ਦਿਨ ਕਾਨਫਰੰਸ ਤੋਂ ਬਾਅਦ ਪੀਐਮ ਮੋਦੀ ਨੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਵਿੱਚ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਸ਼ਾਮਲ ਸਨ। ਇਸ ਦੌਰਾਨ ਦੋਵੇਂ ਆਗੂਆਂ ਨੇ ਇੱਕ ਦੂਜੇ ਨੂੰ ਜੱਫੀ ਪਾਈ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਲਾਈਟ ਮੂਡ 'ਚ ਨਜ਼ਰ ਆਏ।