Gay Couple Marriage: ਸਮਲਿੰਗੀ ਪੁਰਸ਼ਾਂ ਨੇ ਧੂਮ-ਧਾਮ ਨਾਲ ਕਰਵਾਇਆ ਵਿਆਹ, ਮਾਪਿਆਂ ਨੇ ਦਿੱਤਾ ਅਸ਼ੀਰਵਾਦ
ਤੇਲੰਗਾਨਾ ਵਿੱਚ ਸਮਲਿੰਗੀ ਪੁਰਸ਼ਾਂ ਨੇ ਇੱਕ ਦਹਾਕੇ ਦੇ ਰਿਸ਼ਤੇ ਤੋਂ ਬਾਅਦ ਹੁਣ ਵਿਆਹ ਕਰਵਾ ਲਿਆ ਹੈ। ਵਿਆਹ ਦੇ ਬੰਧਨ 'ਚ ਬੱਝਣ ਵਾਲੇ ਇਸ ਜੋੜੇ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਆਹ ਲੋਕਾਂ ਨੂੰ ਸੰਦੇਸ਼ ਦਿੰਦਾ ਹੈ ਕਿ ਖੁਸ਼ ਰਹਿਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ।
Download ABP Live App and Watch All Latest Videos
View In Appਦੱਸ ਦਈਏ ਕਿ ਇਹ ਤੇਲੰਗਾਨਾ ਦਾ ਪਹਿਲਾ ਸਮਲਿੰਗੀ ਜੋੜਾ ਮੰਨਿਆ ਜਾਂਦਾ ਹੈ। ਵਿਆਹ ਬਾਰੇ ਗੱਲ ਕਰਦੇ ਹੋਏ, ਸਮਲਿੰਗੀ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਵਿਆਹ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ। ਹਾਲਾਂਕਿ ਉਨ੍ਹਾਂ ਨੇ ਇੱਕ ਸਮਾਗਮ ਕੀਤਾ ਸੀ ਜਿਸ ਵਿੱਚ ਪਰਿਵਾਰਕ ਮੈਂਬਰ ਤੇ ਦੋਸਤਾਂ ਨੇ ਸ਼ਿਰਕਤ ਕੀਤੀ ਸੀ।
ਗੇਅ ਕੱਪਲ 'ਚ ਇੱਕ ਵਿਅਕਤੀ ਸੁਪ੍ਰੀਮੋ ਚੱਕਰਵਤੀ ਹੈ, ਜਿਸ ਦੀ ਉਮਰ 31 ਸਾਲ ਹੈ, ਜਦਕਿ ਦੂਜਾ ਅਭੈ ਡਾਂਗ ਹੈ, ਜਿਸ ਦੀ ਉਮਰ 34 ਸਾਲ ਹੈ।
ਦੋਵਾਂ ਨੇ ਪਹਿਲਾਂ ਇੱਕ-ਦੂਜੇ ਨੂੰ ਮੁੰਦਰੀਆਂ ਪਾਈਆਂ ਤੇ ਫਿਰ ਇੱਕ ਰਿਜ਼ੋਰਟ ਵਿੱਚ ਵਿਆਹ ਦਾ ਸਮਾਗਮ ਕਰਵਾਇਆ।
ਸੁਪ੍ਰੀਮੋ ਨੇ ਆਪਣੇ ਸੋਸ਼ਲ ਮੀਡੀਆ 'ਤੇ ਵਿਆਹ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਵਾਲੇ ਵੀ ਉਨ੍ਹਾਂ ਦੀ ਖੁਸ਼ੀ 'ਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਸੁਪ੍ਰੀਮੋ ਨੇ ਆਪਣੀ ਬੈਚਲਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਇਨ੍ਹਾਂ ਤਸਵੀਰਾਂ 'ਚ ਦੋਵਾਂ ਨੇ ਗਰੂਮ ਟੂ ਬੀ ਦਾ ਟੈਗ ਪਾਇਆ ਹੋਇਆ ਸੀ। ਲੋਕਾਂ ਨੇ ਦੋਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।