In Pics: ਪਹਾੜਾਂ ਦੀ ਰਾਣੀ ਸ਼ਿਮਲਾ 'ਚ ਲੰਮੇਂ ਸਮੇਂ ਬਾਅਦ ਨਿਕਲੀ ਧੁੱਪ, ਲੋਕਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ, ਵੇਖੋ ਤਸਵੀਰਾਂ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਅਤੇ ਪਹਾੜਾਂ ਦੀ ਰਾਣੀ ਸ਼ਿਮਲਾ 'ਚ ਲੰਬੇ ਸਮੇਂ ਬਾਅਦ ਧੁੱਪ ਨਿਕਲੀ ਹੈ। ਜੂਨ ਦੇ ਅੰਤ ਤੋਂ ਸ਼ੁਰੂ ਹੋਈ ਬਾਰਸ਼ ਦਾ ਸਿਲਸਿਲਾ ਅਗਸਤ ਵਿੱਚ ਵੀ ਜਾਰੀ ਹੈ।
Download ABP Live App and Watch All Latest Videos
View In Appਇਸ ਦੌਰਾਨ ਲੋਕਾਂ ਨੇ ਮੁਸ਼ਕਿਲ ਨਾਲ ਹੀ 2 ਘੰਟੇ ਧੁੱਪ ਦੇ ਦਰਸ਼ਨ ਕੀਤੇ ਹੋਣ ਪਰ ਪਹਾੜਾਂ ਦੀ ਰਾਣੀ ਸ਼ਿਮਲਾ ਦੇ ਲੋਕਾਂ ਲਈ ਸੋਮਵਾਰ 21 ਅਗਸਤ ਸੂਰਜ ਦੀ ਨਵੀਂ ਕਿਰਨ ਲੈ ਕੇ ਆਇਆ।
ਸਵੇਰੇ ਧੁੱਪ ਕਾਰਨ ਇੱਥੇ ਲੋਕਾਂ ਦੇ ਚਿਹਰੇ ਵੀ ਖਿੜ ਗਏ। ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਦਾ ਅਸਰ ਰਾਜਧਾਨੀ 'ਚ ਵੀ ਦੇਖਣ ਨੂੰ ਮਿਲ ਰਿਹਾ ਸੀ।
ਰਾਜਧਾਨੀ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਕਾਫੀ ਤਬਾਹੀ ਹੋਈ। ਹੁਣ ਧੁੱਪ ਨੇ ਇੱਕ ਵਾਰ ਫਿਰ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਦਿੱਤੀ ਹੈ।
ਹਾਲਾਂਕਿ ਕਈ ਥਾਵਾਂ 'ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ ਪਰ ਇਸ ਦੌਰਾਨ ਧੁੱਪ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਕਾਫੀ ਸਮੇਂ ਬਾਅਦ ਰਾਜਧਾਨੀ 'ਚ ਵੀ ਲੋਕ ਧੁੱਪ ਦਾ ਆਨੰਦ ਲੈਂਦੇ ਦੇਖੇ ਗਏ।
ਤੁਹਾਨੂੰ ਦੱਸ ਦਈਏ ਕਿ ਸਥਾਨਕ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਭਾਰੀ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ 'ਆਰੇਂਜ ਅਲਰਟ' ਜਾਰੀ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਰਾਤ ਤੋਂ ਸੂਬੇ ਵਿੱਚ ਹੋਈਆਂ 78 ਮੌਤਾਂ ਵਿੱਚੋਂ 24 ਇੱਕਲੇ ਸ਼ਿਮਲਾ ਵਿੱਚ ਤਿੰਨ ਵੱਡੇ ਢਿੱਗਾਂ ਡਿੱਗਣ ਕਾਰਨ ਹੋਈਆਂ ਹਨ।