Jan Dhan Accounts: ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ, PM ਮੋਦੀ ਨੇ ਟਵਿੱਟ ਕਰਕੇ ਸਾਂਝੀ ਕੀਤੀ ਖੁਸ਼ੀ
ਉਨ੍ਹਾਂ ਨੇ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ ਹੋਣ ’ਤੇ ਇਸ ਨੂੰ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਟਵਿੱਟਰ ਰਾਹੀਂ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਅੱਧੇ ਤੋਂ ਵੱਧ ਅਕਾਊਂਟ ਮਹਿਲਾਵਾਂ ਦੇ ਹਨ।
Download ABP Live App and Watch All Latest Videos
View In Appਕੇਂਦਰੀ ਵਿੱਤ ਮੰਤਰਾਲੇ ਨੇ ਦੱਸਿਆ ਸੀ ਕਿ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ ਤੇ ਇਸ ਵਿਚ 56 ਪ੍ਰਤੀਸ਼ਤ ਖਾਤੇ ਔਰਤਾਂ ਦੇ ਹਨ। ਮੰਤਰਾਲੇ ਨੇ ਬਿਆਨ ਵਿਚ ਦੱਸਿਆ ਕਿ ਇਨ੍ਹਾਂ ਖਾਤਿਆਂ ਵਿਚੋਂ ਕਰੀਬ 67 ਪ੍ਰਤੀਸ਼ਤ ਦਿਹਾਤੀ ਤੇ ਉਪ-ਨਗਰੀ ਖੇਤਰਾਂ ਵਿਚ ਖੁੱਲ੍ਹੇ ਹਨ। ਪੀਐਮ ਮੋਦੀ ਨੇ ਨਾਲ ਹੀ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹੇ ਕਦਮਾਂ ਦਾ ਲਾਭ ਦੇਸ਼ ਦੇ ਹਰ ਵਰਗ ਨੂੰ ਮਿਲੇ।
ਜਨ ਧਨ ਖਾਤਿਆਂ ਵਿਚ ਜਮ੍ਹਾਂ ਰਾਸ਼ੀ 2.03 ਲੱਖ ਕਰੋੜ ਰੁਪਏ ਤੋਂ ਵੱਧ ਹੈ ਤੇ 34 ਕਰੋੜ ਲੋਕਾਂ ਨੂੰ ਇਨ੍ਹਾਂ ਖਾਤਿਆਂ ਨਾਲ ‘ਰੂਪੇ’ ਕਾਰਡ ਮੁਫ਼ਤ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜਨ ਧਨ ਬੈਂਕ ਖਾਤੇ ਖੋਲ੍ਹਣ ਦੀ ਮੁਹਿੰਮ 2014 ਵਿਚ ਸ਼ੁਰੂ ਕੀਤੀ ਸੀ। ਇਸ ਦਾ ਮੰਤਵ ਗਰੀਬਾਂ ਤੱਕ ਸਿੱਧਾ ਵਿੱਤੀ ਲਾਭ ਪਹੁੰਚਾਉਣਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੁਣੌਤੀਪੂਰਨ ਸਮੇਂ ਵਿੱਚ ਭਾਰਤੀ ਅਰਥਵਿਵਸਥਾ ਉਮੀਦ ਦੀ ਕਿਰਨ ਵਜੋਂ ਚਮਕ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਨਿਊਜ਼ ਪੋਰਟਲ ਮਨੀਕੰਟਰੋਲ ਦੀ ‘ਬੁਲਿਸ਼ ਆਨ ਇੰਡੀਆ’ ਮੁਹਿੰਮ ਸਬੰਧੀ ਇਕ ਪੋਸਟ ਦੇ ਜਵਾਬ ਵਿਚ ਮੋਦੀ ਨੇ ਕਿਹਾ, ‘‘ਜ਼ੋਰਦਾਰ ਵਿਕਾਸ ਦਰ ਅਤੇ ਅਰਥਚਾਰੇ ਦੇ ਵਧੀਆ ਮਾਹੌਲ ਨਾਲ ਭਵਿੱਖ ਆਸ਼ਾਜਨਕ ਦਿਖਾਈ ਦਿੰਦਾ ਹੈ। ਆਓ ਇਸ ਰਫ਼ਤਾਰ ਨੂੰ ਜਾਰੀ ਰੱਖੀਏ ਅਤੇ 140 ਕਰੋੜ ਭਾਰਤੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਈਏ।’’