Himachal Snowfall: ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ, ਉੱਚੀਆਂ ਚੋਟੀਆਂ 'ਤੇ ਬਰਫਬਾਰੀ ਕਾਰਨ ਵਧੀ ਠੰਢ

ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਨਾਲ ਰੋਹਤਾਂਗ ਦੱਰ੍ਹੇ ਸਮੇਤ ਨੇੜਲੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ।
Download ABP Live App and Watch All Latest Videos
View In App
ਇਸ ਕਾਰਨ ਠੰਢ ਵੀ ਵਧ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਸ਼ਿਮਲਾ ਨੇ 19 ਅਕਤੂਬਰ ਤੱਕ ਸੂਬੇ ਵਿੱਚ ਖਰਾਬ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਇੱਕ ਵਾਰ ਫਿਰ ਰੋਹਤਾਂਗ ਦੱਰੇ ਵਿੱਚ ਇੱਕ ਵਾਰ ਫਿਰ ਬਰਫ ਦੀ ਚਿੱਟੀ ਚਾਦਰ ਵਿੱਛ ਗਈ ਹੈ। ਬਰਾਲਾਚਾ, ਕੁੰਜੁਮ ਪਾਸ, ਮਨਾਲੀ, ਲਾਹੌਲ-ਸਪਿਤੀ, ਧੌਲਾਧਾਰ ਤੇ ਚੰਬਾ ਦੀਆਂ ਉੱਚੀਆਂ ਚੋਟੀਆਂ ਤੋਂ ਇਲਾਵਾ ਮਨੀਮਹੇਸ਼ ਵਿੱਚ ਵੀ ਬਰਫਬਾਰੀ ਹੋਈ।
ਇਸ ਦੇ ਨਾਲ ਹੀ ਮੌਸਮ ਦੀ ਭਵਿੱਖਬਾਣੀ ਮੁਤਾਬਕ 18 ਅਕਤੂਬਰ ਨੂੰ ਵੀ ਰੋਹਤਾਂਗ ਪਾਸ ਸਮੇਤ ਨੇੜਲੀਆਂ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਜਾਰੀ ਰਹੇਗੀ।
ਮੌਸਮ ਵਿਭਾਗ ਸ਼ਿਮਲਾ ਨੇ 19 ਅਕਤੂਬਰ ਤੱਕ ਸੂਬੇ ਵਿੱਚ ਖਰਾਬ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਭਾਰੀ ਮੀਂਹ ਤੇ ਕੁਝ ਥਾਵਾਂ 'ਤੇ ਦਰਮਿਆਨੀ ਬਾਰਸ਼ ਹੋਵੇਗੀ।
ਇਸ ਦੇ ਨਾਲ ਹੀ ਮਨਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ, 'ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜ਼ਿਲ੍ਹੇ ਦੇ ਉੱਚੇ ਖੇਤਰਾਂ ਵਿੱਚ ਬੇਲੋੜੀ ਯਾਤਰਾ ਕਰਨ ਤੋਂ ਬਚਣ। ਇਸ ਦੌਰਾਨ ਮਨਾਲੀ-ਲੇਹ ਹਾਈਵੇ 'ਤੇ ਯਾਤਰਾ ਕਰਨਾ ਜੋਖਮ ਭਰਿਆ ਤੇ ਘਾਤਕ ਹੋ ਸਕਦਾ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਬਰਫ਼ਬਾਰੀ ਤੋਂ ਬਾਅਦ ਸੈਲਾਨੀਆਂ ਦੇ ਦੋ ਦਿਨਾਂ ਲਈ ਰੋਹਤਾਂਗ ਪਾਸ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਅਟਲ ਸੁਰੰਗ ਰਾਹੀਂ ਆਵਾਜਾਈ ਨਿਰਵਿਘਨ ਰਹੇਗੀ।
ਹਿਮਾਚਲ 'ਚ ਬਰਫਬਾਰੀ ਦਾ ਦੌਰ ਸ਼ੁਰੂ
ਹਿਮਾਚਲ 'ਚ ਬਰਫਬਾਰੀ ਦਾ ਦੌਰ ਸ਼ੁਰੂ
ਹਿਮਾਚਲ 'ਚ ਬਰਫਬਾਰੀ ਦਾ ਦੌਰ ਸ਼ੁਰੂ